ਅੰਤਰ ਹਾਊਸ ਖੋ-ਖੋ ਮੁਕਾਬਲੇ ਕਰਵਾਏ

03/18/2019 4:56:13 AM

ਹੁਸ਼ਿਆਰਪੁਰ (ਮੋਮੀ, ਪੰਡਿਤ)-ਸੰਤ ਮਾਝਾ ਸਿੰਘ ਕਰਮਜੋਤ ਮਾਡਲ ਹਾਈ ਸਕੂਲ ਠਾਕਰੀ ਵਿਖੇ ਵਿਦਿਆਰਥੀਆਂ ਦੇ ਅੰਤਰ ਹਾਊਸ ਖੋ-ਖੋ ਮੁਕਾਬਲੇ ਕਰਵਾਏ ਗਏ। ਸੰਸਥਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ ’ਤੇ ਪ੍ਰਿੰਸੀਪਲ ਅੰਜੂ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਮੈਚ ਵਿਚ ਇੰਡੀਅਨ ਓਸ਼ੀਅਨ ਹਾਊਸ ਦੀ ਟੀਮ ਨੇ ਐਟਲਾਂਟਿਕ ਓਸ਼ੀਅਨ ਹਾਊਸ ਦੀ ਟੀਮ ਨੂੰ ਹਰਾਇਆ। ਦੂਸਰੇ ਮੁਕਾਬਲੇ ਵਿਚ ਆਰਕਟਿਕ ਓਸ਼ੀਅਨ ਦੀ ਟੀਮ ਨੇ ਪੈਸੇਫਿਕ ਓਸ਼ੀਅਨ ਦੀ ਟੀਮ ਨੂੰ ਮਾਤ ਦਿੱਤੀ। ਫਾਈਨਲ ਮੁਕਾਬਲਾ ਆਰਕਟਿਕ ਓਸ਼ੀਅਨ ਅਤੇ ਇੰਡੀਅਨ ਓਸ਼ੀਅਨ ਵਿਚਕਾਰ ਹੋਇਆ ਜਿਸ ਵਿਚ ਆਰਕਟਿਕ ਓਸ਼ੀਅਨ ਦੀ ਟੀਮ ਜੇਤੂ ਰਹੀ। ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਪ੍ਰਿੰਸੀਪਲ ਅੰਜੂ ਸ਼ਰਮਾ ਨੇ ਇਨਾਮ ਵੰਡੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਖੇਡਾਂ ਵਿਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨਿੰਦਰ ਸਿੰਘ, ਰਿਤੂ ਸ਼ਰਮਾ, ਅੰਤਿਮ ਲਤਾ, ਅਮਰਜੀਤ ਕੌਰ, ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਕਸ਼ਮੀਰ ਕੌਰ, ਸਰਬਜੀਤ ਕੌਰ, ਸਿਮਰਜੀਤ ਕੌਰ, ਰਿਤੂ ਭੇਲਾ, ਬਬੀਤਾ ਰਾਣੀ, ਆਭਾ, ਰਿੰਪੀ, ਮਨਦੀਪ ਕੌਰ ਆਦਿ ਤੋਂ ਇਲਾਵਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਫੋਟੋ ਫਾਈਲ 17 ਐੱਚ ਐੱਸ ਪੀ ਮੋਮੀ 2