ਸਕੂਲ ’ਚ ਕਰਵਾਏ ਖੋ-ਖੋ ਦੇ ਮੁਕਾਬਲੇ

03/12/2019 4:38:02 AM

ਹੁਸ਼ਿਆਰਪੁਰ (ਗੁਪਤਾ)-ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਐੱਮ. ਐੱਸ. ਕੇ. ਡੇ ਬੋਰਡਿੰਗ ਸੀ. ਬੀ. ਐੱਸ. ਈ. ਸੈਕੰਡਰੀ ਸਕੂਲ ਕੋਟਲੀ ਜੰਡ ਵਿਖੇ ਸਕੂਲ ਪ੍ਰਿੰਸੀਪਲ ਨਵੀਨ ਪੂਰੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਦੇਖਦੇ ਹੋਏ ਡੀ. ਪੀ. ਪ੍ਰਦੀਪ ਸਿੰਘ, ਡੀ. ਪੀ. ਕੁਲਵਿੰਦਰ ਸਿੰਘ ਨੇ ਵੱਖ-ਵੱਖ ਬਣੇ ਹਾਊਸ ਦੇ ਵਿਦਿਆਰਥੀਆਂ ਵਿੱਚ ਖੋ-ਖੋ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਦਾ ਆਰੰਭ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋਡ਼ਾ ਵੱਲੋਂ ਕਰਵਾਇਆ ਗਿਆ, ਜਿਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੁੰ ਸੁਚੱਜੀ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਅਰੋਡ਼ਾ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਣਦਾ ਮਹੱਤਵ ਦਿੱਤਾ ਜਾਂਦਾ ਹੈ, ਇਸੇ ਕਾਰਨ ਵੱਡੀ ਗਿਣਤੀ ਵਿਚ ਸਾਡੇ ਖਿਡਾਰੀ ਜ਼ਿਲਾ ਅਤੇ ਰਾਜ ਪੱਧਰ ’ਤੇ ਜੇਤੂ ਰਹੇ ਹਨ। ਹੁਣ ਇਸ ਤੋਂ ਅੱਗੇ ਵੱਧਦੇ ਹੋਏ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਵੀ ਹਿੱਸਾ ਲੈਣ ਲੱਗ ਪਏ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਖਿਡਾਰੀ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇਸ ਮੌਕੇ ਪ੍ਰਿੰਸੀਪਲ ਨਵੀਨ ਪੂਰੀ ਨੇ ਦੱਸਿਆ ਕਿ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਵਿੱਚ ਖੇਡਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਗਿਆ। ਲਡ਼ਕੇ ਅਤੇ ਲਡ਼ਕੀਆਂ ਦੇ ਹੋਏ ਖੋ-ਖੋ ਦੇ ਮੁਕਾਬਲਿਆਂ ਵਿੱਚ ਕਰਵਾਏ ਗਏ ਲਡ਼ਕੀਆਂ ਦੇ ਫਾਈਨਲ ਮੈਚ ਵਿੱਚ ਪਹਿਲੇ ਸਥਾਨ ’ਤੇ ਦਰਸ਼ਨ ਹਾਊਸ, ਦੂਸਰੇ ਸਥਾਨ ’ਤੇ ਰਜਿੰਦਰ ਹਾਊਸ ਅਤੇ ਤੀਸਰੇ ਸਥਾਨ ’ਤੇ ਸਾਵਣ ਹਾਊਸ ਰਿਹਾ। ਇਸੇ ਤਰ੍ਹਾਂ ਲਡ਼ਕਿਆਂ ਦੇ ਫਾਨੀਨਲ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਕ੍ਰਿਪਾਲ ਹਾਊਸ, ਦੂਸਰੇ ਸਥਾਨ ’ਤੇ ਸਾਵਣ ਹਾਊਸ ਅਤੇ ਤੀਸਰੇ ਸਥਾਨ ’ਤੇ ਦਰਸ਼ਨ ਹਾਊਸ ਰਿਹਾ। ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਿੰਦਰ ਕੌਰ, ਗੁਰਮੀਤ ਕੌਰ, ਸ਼ੈਂਕੀ ਅਬਰੋਲ, ਸੁਖਵਿੰਦਰ ਕੌਰ, ਸੁਰਜੀਤ ਕੌਰ, ਰਮਨਦੀਪ ਕੌਰ, ਰੀਨਾ, ਰਜਨੀ ਬਾਲਾ, ਰਜਿੰਦਰ ਕੌਰ, ਅਸ਼ੀਮਾ, ਆਗਿਆ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਮਨਜੀਤ ਕੌਰ, ਦਲਜੀਤ ਕੌਰ ਅਤੇ ਮਨਮੋਹਨ ਸਿੰਘ ਹਾਜ਼ਰ ਸਨ।

Related News