ਕਾਂਗਰਸੀ ਵਰਕਰਾਂ ਨੇ ਸਿੱਧੂ ਦੇ ਹੱਕ ’ਚ ਕੀਤਾ ਪ੍ਰਦਰਸ਼ਨ

02/18/2019 4:38:44 AM

ਹੁਸ਼ਿਆਰਪੁਰ (ਘੁੰਮਣ)-ਅੱਜ ਸੈਂਕਡ਼ੇ ਕਾਂਗਰਸੀ ਵਰਕਰਾਂ ਨੇ ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ’ਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਹਰਪ੍ਰੀਤ ਸਿੰਘ ਐੱਸ. ਪੀ. ਡੀ. ਦੀ ਅਗਵਾਈ ’ਚ ਪੁਲਸ ਨੇ ਕਾਂਗਰਸੀ ਵਰਕਰਾਂ ਨੂੰ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਕੋਲ ਜਾਣ ਤੋਂ ਰੋਕ ਦਿੱਤਾ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਪਾਕਿਸਤਾਨ ਮੁਰਦਾਬਾਦ, ਅੱਤਵਾਦ ਮੁਰਦਾਬਾਦ ਦੇ ਨਾਅਰੇ ਲਾਏ। ਪੰਕਜ ਕ੍ਰਿਪਾਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਦਾ ਅਪਮਾਨ ਕੀਤਾ ਹੈ ਤੇ ਨਾ ਹੀ ਪਾਕਿਸਤਾਨ ਦੇ ਹੱਕ ’ਚ ਕੋਈ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਮੇਤ ਸਾਰੀ ਕਾਂਗਰਸ ਪਾਰਟੀ ਸ਼ਹੀਦ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖਡ਼੍ਹੀ ਹੈ। ਇਸ ਸਮੇਂ ਅਕਾਸ਼ਦੀਪ ਗੋਲਡੀ, ਹਰਮੇਸ਼ਵਰ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਜਗਤਾਰ ਸਿੰਘ, ਰਿੰਕਾ ਚੌਧਰੀ, ਮਨਜੀਤ ਸਿੰਘ, ਸੂਬੇ. ਸੁਰਿੰਦਰ ਰਾਣਾ, ਤਰਸੇਮ ਸਿੰਘ ਰਾਣਾ, ਕ੍ਰਿਸ਼ਨ ਗੋਪਾਲ ਆਦਿ ਹਾਜ਼ਰ ਸਨ।