ਪਾਕਿਸਤਾਨ ਦਾ ਝੰਡਾ ਸਾਡ਼ ਕੇ ਕੀਤਾ ਰੋਸ ਮੁਜ਼ਾਹਰਾ

02/16/2019 4:13:52 AM

ਹੁਸ਼ਿਆਰਪੁਰ (ਜੋਸ਼ੀ)-ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀਆਂ ਵੱਲੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰ ਕੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਹੀਦ ਕਰ ਦੇਣ ਤੋਂ ਬਾਅਦ ਲੋਕਾਂ ’ਚ ਭਾਰੀ ਗੁੱਸੇ ਦੀ ਲਹਿਰ ਵਿਖਾਈ ਦੇ ਰਹੀ ਹੈ। ਅੱਜ ਸਥਾਨਕ ਡਾਕਖਾਨਾ ਚੌਕ ’ਚ ਹਾਜੀਪੁਰ ਵਾਸੀਆਂ ਦਾ ਭਾਰੀ ਇਕੱਠ ਹੋਇਆ ਤੇ ਇਹ ਕਾਫਲਾ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦਾ ਹੋਇਆ ਬੱਸ ਸਟੈਂਡ ਹਾਜੀਪੁਰ ਤੇ ਪਹੁੰਚਿਆ। ਇਸ ਮੌਕੇ ਅੱਤਵਾਦ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ ਗੲੀ ਤੇ ਪਾਕਿਸਤਾਨ ਦਾ ਝੰਡਾ ਵੀ ਸਾਡ਼ਿਆ ਗਿਆ । ਇਸ ਦੌਰਾਨ ਦਵਿੰਦਰ ਕੁਮਾਰ ਤੇ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ ਨੇ ਕਿਹਾ ਕਿ ਪਾਕਿਸਤਾਨ ਹੀ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ ਤੇ ਹੁਣ ਭਾਰਤ ਦੇਸ਼ ਨੂੰ ਇਸੇ ਹੀ ਭਾਸ਼ਾ ’ਚ ਜਵਾਬ ਦੇਣਾ ਚਾਹੀਦਾ ਹੈ। ਇਸ ਸਮੇਂ ਸਰਪੰਚ ਹਾਜੀਪੁਰ ਕਿਸ਼ੋਰ ਕੁਮਾਰ, ਨਰਿੰਦਰ ਕੌਸ਼ਲ, ਜੋਗਿੰਦਰ ਸੈਣੀ, ਕਮਲ ਧਵਨ, ਜਥੇਦਾਰ ਸਰਦਾਰਾ ਸਿੰਘ, ਸੂਬੇਦਾਰ ਰਣਜੀਤ ਸਿੰਘ, ਭੁੱਲਾ ਸਹਿਗਲ, ਪ੍ਰਵੀਨ ਕੁਮਾਰ, ਸੰਜੀਵ ਕਪਿਲਾ ਤੇ ਹੋਰ ਵਿਅਕਤੀ ਮੌਜੂਦ ਸਨ।