ਭਾਜਪਾ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ

02/16/2019 4:13:49 AM

ਹੁਸ਼ਿਆਰਪੁਰ (ਘੁੰਮਣ)-ਅੱਤਵਾਦ ਫੈਲਾਉਣ ਵਾਲੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿਚ ਹੀ ਜਵਾਬ ਦੇਣਾ ਹੋਵੇਗਾ ਕਿਉਂਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਹੁਣ ਕਿਸੇ ਤਰ੍ਹਾਂ ਦੀ ਗੱਲਬਾਤ ਨਾਲ ਅੱਤਵਾਦ ਦਾ ਮਸਲਾ ਸੁਲਝਣ ਵਾਲਾ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਭਾਜਪਾ ਆਗੂਆਂ ਨੇ ਪੁਲਵਾਮਾ ’ਚ ਫਿਦਾਇਨੀ ਹਮਲੇ ’ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਾਕਿਸਤਾਨ ਦਾ ਪੁਤਲਾ ਫੂਕਣ ਮੌਕੇ ਕੀਤਾ। ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਵਿਜੇ ਪਠਾਣੀਆ, ਜ਼ਿਲਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਣਜੀਤ ਰਾਣਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਜਗਤਾਰ ਸਿੰਘ ਸੈਣੀ, ਵਿਨੋਦ ਪਰਮਾਰ, ਸੁਰੇਸ਼ ਭਾਟੀਆ, ਆਨੰਦਵੀਰ ਸਿੰਘ, ਕ੍ਰਿਸ਼ਨ ਅਰੋਡ਼ਾ, ਕੁਲਵੰਤ ਕੌਰ, ਯਸ਼ਪਾਲ ਸ਼ਰਮਾ, ਮੀਨੂੰ ਸੇਠੀ, ਅਰਚਨਾ ਜੈਨ, ਸੁਧੀਰ ਸ਼ਰਮਾ, ਅਸ਼ਵਨੀ ਗੇਂਦ ਤੇ ਹੋਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਪਾਕਿਸਤਾਨ ਮੁਰਦਾਬਾਦ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।