ਡਾ. ਰਾਜ ਨੂੰ ਮਿਲ ਰਿਹਾ ਭਰਪੂਰ ਸਮਰਥਨ

02/12/2019 5:03:20 AM

ਹੁਸ਼ਿਆਰਪੁਰ (ਘੁੰਮਣ)-ਇਕ ਉੱਦਮੀ, ਈਮਾਨਦਾਰ, ਮਿਹਨਤੀ ਅਤੇ ਹਰਮਨਪਿਆਰੇ ਆਗੂ ਵਜੋਂ ਜਾਣੇ ਜਾਂਦੇ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਹਲਕੇ ਵਿਚ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦਾ ਇਕ ਪ੍ਰਮਾਣ ਮਿਲਿਆ ਪਿੰਡ ਪੰਡੋਰੀ ਕੱਦ ਵਿਚ, ਜਿੱਥੇ ਡਾ. ਰਾਜ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ‘ਆਪ’ ਅਤੇ ਬਸਪਾ ਦੇ ਦਰਜਨ ਭਰ ਆਗੂ ਤੇ ਸਮਰਥਕ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਨਾਲ ਜੁਡ਼ੇ ਪੰਡੋਰੀ ਕੱਦ ਤੋਂ ਬਿਕਰਮਜੀਤ ਸਿੰਘ, ਡਾ. ਰਾਮ ਜੀਤ, ਰੋਹਿਤ ਕੁਮਾਰ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਸੰਨੀ ਕੁਮਾਰ, ਜਸਪ੍ਰੀਤ, ਸਤਨਾਮ ਸਿੰਘ, ਸੁਰਵਿੰਦਰ ਸਿੰਘ, ਤਰਸੇਮ ਲਾਲ, ਜੰਗ ਬਹਾਦਰ ਆਦਿ ਨੇ ਕਿਹਾ ਕਿ ਉਹ ‘ਆਪ’ ਦੇ ਖਿੱਲਰਦੇ ਜਾਂਦੇ ਆਗੂਆਂ ਕਾਰਨ ਨਿਰਾਸ਼ ਹਨ। ਜਿਹਡ਼ੀ ਪਾਰਟੀ ਆਪਣੇ ਆਗੂਆਂ ਨੂੰ ਵੀ ਜੋਡ਼ ਕੇ ਨਹੀਂ ਰੱਖ ਸਕੀ, ਉਸ ਤੋਂ ਉਹ ਜਨਤਾ ਲਈ ਕੀ ਉਮੀਦ ਕਰ ਸਕਦੇ ਹਨ। ਬਸਪਾ ਦੇ ਆਗੂ ਅਤੇ ਵਰਕਰ ਤਾਂ ਅਜੇ ਤੱਕ ਪਾਰਟੀ ਵੱਲੋਂ ਕੋਈ ਮਜ਼ਬੂਤ ਵਿਚਾਰਧਾਰਾ ਪੰਜਾਬ ਬਾਰੇ ਨਾ ਹੋਣ ਤੋਂ ਨਿਰਾਸ਼ ਹਨ। ਇਨ੍ਹਾਂ ਵਿਚਾਰਾਂ ਨੇ ਉਨ੍ਹਾਂ ਨੂੰ ਇਕ ਸਥਿਰ ਤੇ ਮਜ਼ਬੂਤ ਪਾਰਟੀ ਵੱਲ ਰੁਖ਼ ਕਰਨ ਲਈ ਪ੍ਰੇਰਿਤ ਕੀਤਾ। ਡਾ. ਰਾਜ ਦੀ ਨਿਮਰਤਾ ਅਤੇ ਹਲਕੇ ਦੇ ਵਿਕਾਸ ਲਈ ਕਾਰਜਸ਼ੀਲ ਹੋਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਡਾ. ਰਾਜ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ‘ਆਪ’ ਦਾ ਤਾਂ ਵਜੂਦ ਹੀ ਖਤਰੇ ਵਿਚ ਹੈ ਅਤੇ ਬਸਪਾ ਆਪਣੀ ਕੋਈ ਜਗ੍ਹਾ ਅਜੇ ਤੱਕ ਪੰਜਾਬ ਵਿਚ ਨਹੀਂ ਬਣਾ ਸਕੀ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਅਰਥ ਵਿਵਸਥਾ ਨੂੰ ਮੁਡ਼ ਸੁਰਜੀਤ ਕਰਨ ਅਤੇ ਗਰੀਬ ਜਨਤਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਕਾਂਗਰਸ ਮੁਡ਼ ਕੇਂਦਰ ਵਿਚ ਸਰਕਾਰ ਬਣਾਏਗੀ ਅਤੇ ਜਿਸ ਨਾਲ ਪੰਜਾਬ ਨੂੰ ਵੀ ਕੇਂਦਰ ਤੋਂ ਬਿਹਤਰ ਆਰਥਕ ਸਹਿਯੋਗ ਮਿਲੇਗਾ। ਇਸ ਮੌਕੇ ਰਛਪਾਲ ਸਿੰਘ, ਸਰਵਣ ਕੁਮਾਰ ਧੀਮਾਨ, ਸੁਖਵਿੰਦਰ ਸਿੰਘ ਲੰਬਡ਼ਦਾਰ, ਸੁੰਦਰ ਲਾਲ, ਕਰਮਜੀਤ, ਰਾਜ ਕੁਮਾਰ, ਮੋਹਣ ਲਾਲ, ਪਿਆਰਾ ਰਾਮ, ਮੇਜਰ ਚੰਦ, ਮਨੋਜ ਕੁਮਾਰ ਅਤੇ ਪ੍ਰੇਮ ਲਾਲ ਮੌਜੂਦ ਸਨ।