ਵਿਦਿਆਰਥੀਆਂ ਲਈ ਸਡ਼ਕ ਸੁਰੱਖਿਆ ਸਪਤਾਹ ਤਹਿਤ ਲਾਇਆ ਸੈਮੀਨਾਰ

02/12/2019 5:02:50 AM

ਹੁਸ਼ਿਆਰਪੁਰ (ਜਸਵਿੰਦਰਜੀਤ)- ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਦੀ ਅਗਵਾਈ ਵਿਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਸਡ਼ਕ ਸੁਰੱਖਿਆ ਸਪਤਾਹ ਦੇ ਅਧੀਨ ਸੈਮੀਨਾਰ ਲਾਇਆ ਗਿਆ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਕਿਹਾ ਕਿ ਸਾਨੂੰ ਟਰੈਫਿਕ ਨਿਯਮਾਂ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਚਾਹੀਦੀ ਹੈ ਤਦ ਹੀ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਕਰ ਸਕਦੇ ਹਾਂ। ਕਿਉਂਕਿ ਜਦੋਂ ਸਾਡੀ ਗਲਤੀ ਕਾਰਨ ਦੁਰਘਟਨਾ ਹੁੰਦੀ ਹੈ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਦੇ ਹਨ ਅਤੇ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਇਸ ਲਈ ‘ਬਚਾਅ ਵਿਚ ਹੀ ਬਚਾਅ ਹੈ’ ਵਾਲੀ ਧਾਰਣਾ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਹਰ ਹਾਲਤ ਵਿਚ ਡਰਾਇਵਿੰਗ ਲਾਇਸੈਂਸ, ਆਰ. ਸੀ., ਇੰਸ਼ੋਰੈਂਸ ਆਪਣੇ ਵਹੀਕਲ ਨਾਲ ਰੱਖਣੇ ਚਾਹੀਦੇ ਹਨ ਅਤੇ ਹੈਲਮਟ ਅਤੇ ਬੈਲਟ ਜ਼ਰੂਰ ਪਹਿਨਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਟਰੈਫਿਕ ਪ੍ਰਤੀ ਬਣਦੇ ਫਰਜ਼ ਉਹ ਈਮਾਨਦਾਰੀ ਨਾਲ ਨਿਭਾਉਣਗੇ ਅਤੇ ਦੂਜਿਆਂ ਨੂੰ ਨਿਭਾਉਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਮਹਾਤਮਾ ਗਾਂਧੀ ਦੀ ਗਰੀਬਾਂ ਅਤੇ ਉਨ੍ਹਾਂ ਪ੍ਰਤੀ ਵਿਚਾਰਧਾਰਾ ’ਤੇ ਹਿਸਟਰੀ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੁਮਾਰ ਨੇ ਕਿਹਾ ਕਿ ਮਹਾਤਮਾ ਗਾਂਧੀ ਇਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਦੇ ਸਨ. ਉਹ ਚਾਹੁੰਦੇ ਸਨ ਕਿ ਗਰੀਬ ਅਤੇ ਦਲਿਤ ਵੀ ਭਾਰਤੀ ਸਮਾਜ ਦਾ ਹਿੱਸਾ ਹਨ ਇਸ ਲਈ ਇਨ੍ਹਾਂ ਦੁਆਰਾ ਕੀਤੇ ਕੰਮਾਂ ਨੂੰ ਸਾਨੂੰ ਕਦੇ ਵੀ ਨਸ਼ਟ ਨਹੀਂ ਕਰਨਾ ਚਾਹੀਦਾ। ਕਿਉਂਕਿ ਲੋਹੇ ਦੇ ਕੰਮ ਕਰਨ ਵਾਲੇ, ਲਕਡ਼ੀ ਦੇ ਕੰਮ ਕਰਨ ਵਾਲੇ, ਕਪਡ਼ੇ ਦੇ ਕੰਮ ਕਰਨ ਵਾਲਿਆਂ ਦੇ ਲਘੂ ਉਦਯੋਗ ਹਮੇਸ਼ਾ ਹੀ ਬਣੇ ਰਹਿਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਦੀ ਰੋਜ਼ੀ-ਰੋਟੀ ਚੱਲਦੀ ਰਹੇ। ਇਸ ਮੌਕੇ ਪ੍ਰੋ. ਪ੍ਰਵੀਨ ਸਿੰਘ ਰਾਣਾ ਨੇ ਵੀ ਟਰੈਫਿਕ ਨਿਯਮਾਂ ਅਤੇ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਬਾਰੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਸਾਨੂੰ ਟਰੈਫਿਕ ਨਿਯਮਾਂ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਉਨ੍ਹਾਂ ਜਿਹੇ ਗਰੀਬਾਂ ਦੀ ਮੱਦਦ ਕਰਨ ਵਾਲੇ ਬਹੁਤ ਘੱਟ ਲੋਕ ਹਨ। ਇਸ ਲਈ ਸਾਨੂੰ ਵੀ ਉਨ੍ਹਾਂ ਵਰਗਾ ਬਨਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਪ੍ਰਵੀਨ ਸਿੰਘ ਰਾਣਾ, ਪ੍ਰੋ. ਵਿਜੇ ਕੁਮਾਰ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਬਿੰਦੂ ਸ਼ਰਮਾ, ਪ੍ਰ੍ਰੋ. ਕੁਲਵਿੰਦਰ ਕੌਰ, ਪ੍ਰੋ. ਸ਼ੂਚੀ ਅਤੇ ਪ੍ਰੋ. ਸ਼ੇਖਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। 11 ਐਚ ਐਸ ਪੀ ਜਸਵਿੰਦਰ2 ਵਿਦਿਆਰਥੀਆਂ ਨੂੰ ਸਹੁੰ ਚੁਕਾਏ ਜਾਣ ਦਾ ਦ੍ਰਿਸ਼। (ਜਸਵਿੰਦਰਜੀਤ)