ਸਪੈਸ਼ਲ ਬ੍ਰਾਂਚ ਪੁਲਸ ਵੱਲੋਂ ਭਗੌਡ਼ਾ ਕਾਬੂ

02/12/2019 5:02:23 AM

ਹੁਸ਼ਿਆਰਪੁਰ (ਅਮਰਿੰਦਰ)-ਸਪੈਸ਼ਲ ਬ੍ਰਾਂਚ ਇੰਚਾਰਜ ਇੰਸਪੈਕਟਰ ਮਨੀਸ਼ ਸ਼ਰਮਾ ਦੁਆਰਾ ਭਗੌਡ਼ੇ ਦੋਸ਼ੀਆਂ ਦੀ ਫਡ਼ੋ ਫਡ਼ੀ ਦੀ ਕਡ਼ੀ ਤਹਿਤ ਅੱਜ ਪੁਲਸ ਨੇ ਪਿੱਛਲੇ ਸਾਲ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤੇ ਦੋਸ਼ੀ ਪ੍ਰਿੰਸ ਪੁੱਤਰ ਰਾਜਿੰਦਰ ਕੁਮਾਰ ਵਾਸੀ ਨਜਵਾਲਪੁਰ ਬਲਾਚੌਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਦੋਸ਼ੀ ਪ੍ਰਿੰਸ ਦੇ ਖਿਲਾਫ਼ 3 ਦਸੰਬਰ 2013 ਨੂੰ ਮਾਹਿਲਪੁਰ ਥਾਣੇ ’ਚ ਚੋਰੀ ਦੀਆਂ ਵੱਖ-ਵੱਖ ਧਾਰਾਵਾਂ 457 ਤੇ 380 ਦੇ ਅਧੀਨ ਮਾਮਲਾ ਦਰਜ ਸੀ। ਦੋਸ਼ੀ ਨੂੰ ਸਪੈਸ਼ਲ ਬ੍ਰਾਂਚ ਦੀ ਟੀਮ ’ਚ ਸ਼ਾਮਲ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਤੇ ਯਸ਼ਪਾਲ ਸੋਨੀ ਤੇ ਕਾਂਸਟੇਬਲ ਨਿੰਦਰ ਸਿੰਘ, ਇੰਦਰਜੀਤ ਸਿੰਘ ਨੇ ਗਡ਼੍ਹਸ਼ੰਕਰ ’ਚ ਕਾਬੂ ਕਰਕੇ ਦੋਸ਼ੀ ਨੂੰ ਮਾਹਿਲਪੁਰ ਥਾਣੇ ’ਚ ਪੁਲਸ ਦੇ ਸਪੁਰਦ ਕਰ ਦਿੱਤਾ।