ਫਗਵਾੜਾ 'ਚ ਗੁੰਡਾਦਰਦੀ ਦਾ ਨੰਗਾ ਨਾਚ, ਇਕ ਦਰਜਨ ਗੱਡੀਆਂ ਦੀ ਕੀਤੀ ਗਈ ਭੰਨਤੋੜ

06/20/2022 12:38:13 PM

ਫਗਵਾੜਾ (ਜਲੋਟਾ)- ਫਗਵਾੜਾ ਵਿਚ ਬੀਤੀ ਅੱਧੀ ਰਾਤ ਤੋਂ ਬਾਅਦ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਡੰਡਲਾਂ ਵਿਖੇ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦੋਂ ਪੈਦਲ ਚੱਲ ਕੇ ਆਏ ਦੱਸੇ ਜਾਂਦੇ ਕੁਝ ਲੋਕਾਂ ਨੇ ਇਕ ਤੋਂ ਬਾਅਦ ਇਕ ਕਰਕੇ ਵੇਖਦਿਆਂ ਹੀ ਵੇਖਦਿਆਂ ਇਕ ਦਰਜਨ ਦੇ ਕਰੀਬ ਲੋਕਾਂ ਦੀਆਂ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕਰ ਦਿੱਤੀ। ਇਸੇ ਤਰ੍ਹਾਂ ਇਸ ਮੁਹੱਲੇ ਦੇ ਲਾਗੇ ਮੁਹੱਲਾ ਲੰਬੀ ਗਲੀ ਇਕ ਘਰ ਦੀ ਭੰਨਤੋੜ ਵੀ ਕੀਤੀ ਗਈ ਹੈ।  ਜਾਣਕਾਰੀ ਮੁਤਾਬਕ ਗੱਡੀਆਂ ਦੀ ਹੋਈ ਭੰਨਤੋੜ ਇਲਾਕੇ ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਵਿਚ ਕੈਦ ਹੋਈ ਹੈ। ਮਾਮਲੇ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਨੇ ਵਾਪਰੀ ਵਾਰਦਾਤ ਦੀ ਅਧਿਕਾਰਤ ਤੌਰ ਉਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

PunjabKesari

ਮਾਮਲੇ ਨੂੰ ਲੈ ਕੇ ਇਲਾਕੇ ਦੇ ਕੁਝ ਲੋਕ ਇਸ ਨੂੰ ਦੋ ਪੱਖਾਂ ਵਿਚ ਹੋਈ ਲੜਾਈ ਤੋਂ ਬਾਅਦ ਇਕ ਪੱਖ ਵੱਲੋਂ ਅੰਜਾਮ ਦਿੱਤੀ ਗਈ ਵਾਰਦਾਤ ਨੂੰ ਇਸ ਦਾ ਸਿੱਟਾ ਦੱਸ ਰਹੇ ਹਨ। ਕੁਝ ਲੋਕ ਤਾਂ ਇਸ ਵਾਰਦਾਤ ਨੂੰ ਦੋ ਪੱਖਾਂ ਵਿਚ ਹੋਈ ਖੁੱਲ੍ਹੇ ਤੌਰ 'ਤੇ ਗੈਂਗਵਾਰ ਵੀ ਆਖ ਰਹੇ ਹਨ। ਉਥੇ ਫਗਵਾੜਾ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੇ ਵੀ ਲੋਕਾਂ ਦੀਆਂ ਸੜਕਾਂ ਤੇ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤੀ ਨਾਲ ਬਣਦੀ ਪੁਲਸ ਕਾਰਵਾਈ ਕੀਤੀ ਜਾਵੇਗੀ।  ਐੱਸ. ਐੱਚ. ਓ. ਥਾਣਾ ਸਿਟੀ ਫਗਵਾੜਾ ਅਮਨਦੀਪ ਨਾਹਰ ਨੇ ਕਿਹਾ ਕਿ ਇਹ ਮਾਮਲਾ ਕਿਸੇ ਵੀ ਪੱਖੋਂ ਦੋ ਪੱਖਾਂ ਵਿਚ ਹੋਈ ਗੈਂਗਵਾਰ ਦਾ ਨਹੀਂ ਹੈ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਫਗਵਾੜਾ ਵਿਚ ਸੰਘਣੀ ਆਬਾਦੀ ਵਾਲੇ ਮੁਹੱਲਾ ਡੰਡਲਾਂ ਵਿਚ ਅੱਧੀ ਰਾਤ ਤੋਂ ਬਾਅਦ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ, ਉਸ ਨੇ ਲੋਕਾਂ ਦੇ ਦਿਲਾਂ ਚ ਦਹਿਸ਼ਤ ਅਤੇ ਖ਼ੌਫ ਭਰ ਦਿੱਤਾ ਹੈ। 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

PunjabKesari

ਲੋਕਾਂ ਨੇ ਕਿਹਾ ਕਿੱਥੇ ਹੈ ਫਗਵਾੜਾ ਵਿਚ ਰਾਤ ਨੂੰ ਪੁਲਸ ਦੀ ਨਾਈਟ ਡੋਮੀਨੇਸ਼ਨ ਮੁਹਿੰਮ  
ਫਗਵਾੜਾ ਵਿਚ ਬੀਤੀ ਅੱਧੀ ਰਾਤ ਤੋਂ ਬਾਅਦ ਦੋ ਮੁਹੱਲਿਆਂ ਚ ਹੋਏ ਗੁੰਡਾਗਰਦੀ ਦਾ ਨੰਗਾ ਨਾਚ ਤੋਂ ਬਾਅਦ ਲੋਕ ਇਹ ਸਵਾਲ ਪੁੱਜ ਰਹੇ ਹਨ ਕਿ ਫਗਵਾੜਾ ਚ ਪੁਲਸ ਦੀ ਰਾਤ ਨੂੰ ਨਾਈਟ ਡੋਮੀਨੇਸ਼ਨ ਮੁਹਿੰਮ ਕਿੱਥੇ ਚੱਲ ਰਹੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਰਾਤ ਨੂੰ ਫਗਵਾੜਾ ਵਿਚ ਪੁਲਸ ਸੁਰੱਖਿਆ ਦੇ ਪ੍ਰਬੰਧ ਤਕੜੇ ਹੁੰਦੇ ਤਾਂ ਇਹ ਇੱਥੇ ਦੇ ਦੋ ਮੁਹੱਲਿਆਂ ਚ ਇਸ ਤਰ੍ਹਾਂ  ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਨਹੀਂ ਮਿਲਦਾ ਅਤੇ ਨਾ ਹੀ ਲੋਕਾਂ ਦੀਆਂ ਇਕ ਦਰਜਨ ਦੇ ਕਰੀਬ ਗੱਡੀਆਂ ਦੀ ਭੰਨਤੋੜ ਅਤੇ ਇੱਕ ਘਰ ਦੀ ਤੋੜ ਭੰਨ ਹੁੰਦੀ। ਲੋਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਫਗਵਾੜਾ ਪੁਲਸ ਤੇ ਵੱਡੇ ਅਧਿਕਾਰੀ ਸੋਸ਼ਲ ਮੀਡੀਆ ਰਾਹੀਂ ਇਹ ਦਾਅਵੇ ਕਰਦੇ ਨਹੀਂ ਥੱਕਦੇ ਸਨ ਕਿ ਇੱਥੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੁਲਸ ਫਲੈਗ ਮਾਰਚ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਦੂਜੇ ਪਾਸੇ ਇਹ ਕੌੜਾ ਸੱਚ ਹੈ ਕਿ ਫਗਵਾੜਾ ਵਿਚ ਅੱਧੀ ਰਾਤ ਤੋਂ ਬਾਅਦ ਸ਼ਰ੍ਹੇਆਮ ਕੁਝ ਲਓ ਹੱਥਾਂ ਵਿਚ ਡੰਡੇ ਲੋਹੇ ਦੀ ਰਾਡ ਸਮੇਤ ਸੜਕਾਂ 'ਤੇ ਦਾਤਰ ਲੈ ਕੇ ਨਿਕਲਦੇ ਹਨ ਅਤੇ ਵੇਖਦੇ ਹੀ ਵੇਖਦੇ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਚਲੇ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਹੱਦ ਤਾਂ ਇਸ ਗੱਲ ਦੀ ਹੋ ਗਈ ਹੈ ਕਿ ਸ਼ਹਿਰ ਵਿਚ ਖੁੱਲ੍ਹੇਆਮ ਗੈਂਗਵਾਰ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਪੁਲਸ ਅਧਿਕਾਰੀ ਇਸ ਨੂੰ ਦੋ ਪੱਖਾਂ ਵਿਚ ਲੜਾਈ ਦਾ ਸਿੱਟਾ ਦੱਸ ਕੇ ਆਪਣਾ ਪੱਲਾ ਝਾੜ ਰਹੇ ਹਨ।

ਇਹ ਵੀ ਪੜ੍ਹੋ:  ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News