ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ 13 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

08/15/2023 5:01:17 PM

ਪਟਿਆਲਾ (ਬਿਊਰੋ) : ਸੁਤੰਤਰਤਾ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਪ੍ਰਮੁੱਖ ਹਸਤੀਆਂ ਨੂੰ ਸਟੇਟ ਐਵਾਰਡ ਦੇਣ ਦੇ ਨਾਲ-ਨਾਲ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਐਵਾਰਡ ’ਚ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਸੇਵੀ, ਕਲਾਕਾਰ, ਸਾਹਿਤਕਾਰ, ਕਵੀ, ਅਗਾਂਹਵਧੂ ਕਿਸਾਨ, ਵਾਤਾਵਰਨ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਵਡੇਰੇ ਜਨਤਕ ਹਿੱਤ ’ਚ ਆਪੋ-ਆਪਣੇ ਖ਼ੇਤਰਾਂ ’ਚ ਲਾਮਿਸਾਲ ਯੋਗਦਾਨ ਦਿੱਤਾ।

ਮੁੱਖ ਮੰਤਰੀ ਨੇ ਰੂਪਨਗਰ ਦੀ ਸਨਵੀ ਸੂਦ, ਪਟਿਆਲਾ ਦੇ ਹਰਜਿੰਦਰ ਸਿੰਘ, ਖਮਾਣੋਂ ਦੇ ਐੱਸ. ਡੀ. ਐੱਮ. ਸੰਜੀਵ ਕੁਮਾਰ, ਸੁਖਦੇਵ ਸਿੰਘ ਤੇ ਫਤਹਿ ਸਿੰਘ ਪਟਵਾਰੀ (ਦੋਵੇਂ ਪਠਾਨਕੋਟ), ਪਟਿਆਲਾ ਦੀ ਏਕਮਜੋਤ ਕੌਰ, ਤਰਨ ਤਾਰਨ ਦੇ ਮੇਜਰ ਸਿੰਘ, ਬਠਿੰਡਾ ਦੇ ਪਰਮਜੀਤ ਸਿੰਘ, ਜਲੰਧਰ ਦੇ ਸਲੀਮ ਮੁਹੰਮਦ, ਪਟਿਆਲਾ ਦੀ ਸਾਇੰਸ ਮਿਸਟ੍ਰੈਸ ਗਗਨਦੀਪ ਕੌਰ, ਬਰਨਾਲਾ ਦੇ ਸਾਇੰਸ ਮਾਸਟਰ ਸੁਖਪਾਲ ਸਿੰਘ, ਸਿਵਲ ਮਿਲਟਰੀ ਅਫੇਅਰਜ਼ ਹੈੱਡ ਕੁਆਟਰਜ਼ ਵੈਸਟਰਨ ਕਮਾਂਡ ਦੇ ਐਡਵਾਈਜ਼ਰ-ਕਮ-ਪ੍ਰਿੰਸੀਪਲ ਡਾਇਰੈਕਟਰ ਕਰਨਲ ਜਸਦੀਪ ਸੰਧੂ ਅਤੇ ਐੱਨ. ਡੀ. ਆਰ. ਐੱਫ. ਬਠਿੰਡਾ ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਸੰਤੋਸ਼ ਕੁਮਾਰ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਸੁਸ਼ੀਲ ਰਿੰਕੂ ਨੇ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ

ਮੁੱਖ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ 19 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦਾ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨ ਕੀਤਾ। ਇਨ੍ਹਾਂ ’ਚ ਏ. ਜੀ. ਟੀ. ਐੱਫ. ਦੇ ਏ. ਆਈ. ਜੀ. ਸੰਦੀਪ ਗੋਇਲ, ਏ. ਜੀ. ਟੀ. ਐੱਫ. ਦੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਿਪਾਹੀ ਨਵਨੀਤ ਸਿੰਘ, ਐੱਸ. ਐੱਸ. ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ, ਏ. ਆਈ. ਜੀ. ਸੀ. ਆਈ. ਡੀ. ਆਲਮ ਵਿਜੈ ਸਿੰਘ, ਐੱਸ. ਪੀ. ਇਨਵੈਸਟੀਗੇਸ਼ਨ ਤਰਨ ਤਾਰਨ ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਐੱਸ. ਟੀ. ਐੱਫ. ਲੁਧਿਆਣਾ ਦਵਿੰਦਰ ਕੁਮਾਰ, ਡੀ. ਐੱਸ. ਪੀ. ਸੰਜੀਵਨ ਗੁਰੂ, ਡੀ. ਐੱਸ. ਪੀ. ਫਲਾਇੰਗ ਸਕੁਐਡ ਵਿਜੀਲੈਂਸ ਬਿਉਰੋ ਬਰਿੰਦਰ ਸਿੰਘ, ਡੀ. ਐੱਸ. ਪੀ. ਸੁਭਾਸ਼ ਚੰਦਰ, ਇੰਸਪੈਕਟਰ ਸ਼ਿਵ ਕੁਮਾਰ, ਸਬ ਇੰਸਪੈਕਟਰ ਗੁਰਿੰਦਰ ਸਿੰਘ, ਸਬ ਇੰਸਪੈਕਟਰ ਸੁਰੇਸ਼ ਕੁਮਾਰ, ਸਬ ਇੰਸਪੈਕਟਰ ਅਕਸ਼ਿਆਦੀਪ ਸਿੰਘ, ਏ. ਐੱਸ. ਆਈ. ਇਕਬਾਲ ਸਿੰਘ, ਏ. ਐੱਸ. ਆਈ. ਹਰਵਿੰਦਰ ਸਿੰਘ, ਏ. ਐੱਸ. ਆਈ. ਦਿਨੇਸ਼ ਕੁਮਾਰ ਅਤੇ ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : 3 ਸਾਲਾ ਪੁੱਤ ਨੂੰ ਕਤਲ ਕਰਨ ਵਾਲੇ ਪਿਓ ਨੇ ਖੁਦ ਬਰਾਮਦ ਕਰਵਾਈ ਲਾਸ਼, ਦੇਖ ਦਹਿਲ ਗਏ ਦਿਲ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha