ਸਾਹਮਣੇ ਆਈਆਂ ਹਨੀਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ

09/23/2017 1:18:16 PM

ਨਵੀਂ ਦਿੱਲੀ — ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦੀ ਲਗਭਗ ਇਕ ਮਹੀਨੇ ਤੋਂ ਭਾਲ ਕਰ ਰਹੀ ਹਰਿਆਣਾ ਪੁਲਸ ਦੇ ਹੱਥ ਅਜੇ ਤੱਕ ਖਾਲ੍ਹੀ ਹਨ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਵਲੋਂ ਮੀਡੀਆ ਸਾਹਮਣੇ ਆਪਣੇ ਦਿਲ ਦਾ ਦੁੱਖ ਖੋਲ੍ਹਣ ਤੋਂ ਬਾਅਦ ਹਨੀਪ੍ਰੀਤ ਅਤੇ ਵਿਸ਼ਵਾਸ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।


ਹਨੀਪ੍ਰੀਤ ਦੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ 'ਚ ਰਾਮ ਰਹੀਮ ਵੀ ਦਿਖਾਈ ਦੇ ਰਿਹਾ ਹੈ ਅਤੇ ਹਨੀਪ੍ਰੀਤ ਉਸਦੇ ਅੱਗੇ ਹੱਥ ਜੋੜ ਕੇ ਬੈਠੀ ਹੈ। ਹਾਲਾਂਕਿ ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਵਿਚਕਾਰ ਨਜਾਇਜ਼ ਸੰਬੰਧਾਂ ਦੇ ਦੋਸ਼ ਲਗਾਏ ਹਨ।


ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦਾ ਵਿਆਹ 14 ਫਰਵਰੀ 1999 'ਚ ਹੋਇਆ ਸੀ। ਇਹ ਵਿਆਹ ਰਾਮ ਰਹੀਮ ਨੇ ਹੀ ਕਰਵਾਇਆ ਸੀ। ਇਹ ਵੀ ਖਬਰਾਂ ਆਈਆਂ ਹਨ ਕਿ ਰਾਮ ਰਹੀਮ ਨੇ ਵਿਸ਼ਵਾਸ ਅਤੇ ਹਨੀਪ੍ਰੀਤ ਵਿਚਕਾਰ ਕਦੇ ਪਤੀ-ਪਤਨੀ ਵਾਲਾ ਰਿਸ਼ਤਾ ਨਹੀਂ ਬਣਨ ਦਿੱਤਾ।


ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਉਸਦੀ ਸਾਬਕਾ ਪਤਨੀ ਅਤੇ ਰਾਮ ਰਹੀਮ ਦੇ ਵਿਚਕਾਰ ਸੰਬੰਧਾਂ ਨੂੰ ਲੈ ਕੇ ਹੁਣ ਕਈ ਖੁਲਾਸੇ ਕੀਤੇ ਹਨ। ਵਿਸ਼ਵਾਸ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿਚਕਾਰ ਬਹੁਤ ਪੁਰਾਣੇ ਸਮੇਂ ਤੋਂ ਨਜਾਇਜ਼ ਸੰਬੰਧ ਹਨ। ਵਿਸ਼ਵਾਸ ਨੇ ਕਿਹਾ ਕਿ ਹਨੀਪ੍ਰੀਤ ਸਿਰਫ ਨਾਮ ਦੀ ਹੀ ਉਸਦੀ ਪਤਨੀ ਸੀ ਰਹਿੰਦੀ ਹਮੇਸ਼ਾ ਰਾਮ ਰਹੀਮ ਨਾਲ ਹੀ ਸੀ।