ਜਾਣੋ ਕਿਵੇਂ, ਹਨੀਪ੍ਰੀਤ ਦਾ ਨਾਂ ਮੋਸਟ ਵਾਂਟੇਡ ਲਿਸਟ ''ਚ ਹੋਇਆ ਸ਼ਾਮਲ

09/19/2017 9:26:09 AM

ਜਲੰਧਰ (ਰਵਿੰਦਰ ਸ਼ਰਮਾ) — ਹਨੀਪ੍ਰੀਤ ਦਾ ਨਾਂ ਪੁਲਸ ਨੇ ਮੋਸਟ ਵਾਂਟੇ] ਲਿਸਟ 'ਚ ਪਾ ਦਿੱਤਾ ਗਿਆ ਹੈ। ਹਰਿਆਣਾ ਪੁਲਸ ਨੇ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੰਗਾ ਭੜਕੁਣ ਦੇ ਮਾਮਲੇ 'ਚ 43 ਲੋਕਾਂ ਦੀ ਪਹਿਰਚਾਣ ਕੀਤੀ ਹੈ ਤੇ ਇਸ ਲਿਸਟ 'ਚ ਹਨੀਪ੍ਰੀਤ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਸੀ. ਬੀ. ਆਈ. ਦੀ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ  ਸੀ ਤੇ ਉਸ ਸਮੇਂ ਅਦਾਲਤ 'ਚ ਰਾਮ ਰਹੀਮ ਦੇ ਨਾਲ ਉਨ੍ਹਾਂ ਦੀ ਗੋਦ ਲਈ ਧੀ ਹਨੀਪ੍ਰੀਤ ਵੀ ਨਾਲ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ਪੰਚਕੂਲਾ ਸਮੇਤ ਕਈ ਇਲਾਕਿਆਂ 'ਚ ਦੰਗੇ ਭੜਕਾ ਗਏ ਸਨ ਤੇ ਇਸ 'ਚ 32 ਲੋਕਾਂ ਦੀ ਮੌਤ ਹੋ ਗਈ ਸੀ, ਜਦ ਕਿ 250  ਦੇ ਕਰੀਬ ਲੋਕ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਸਰਕਾਰੀ ਤੇ ਨਿਜੀ ਸੰਪਤੀ  ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਹਰਿਆਣਾ ਪੁਲਸ ਪਹਿਲਾਂ ਹੀ ਹਨੀਪ੍ਰੀਤ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਚੁੱਕੀ ਹੈ।


ਪੁਲਸ ਦਾ ਦਾਅਵਾ ਹੈ ਕਿ ਅਦਾਲਤ ਵਲੋਂ ਠਹਿਰਾਆਏ ਜਾਣ ਤੋਂ ਬਾਅਦ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸਮੋਵਾਰ ਨੂੰ ਹਰਿਆਣਆ ਪੁਲਸ ਨੇ ਦੰਗੇ 'ਚ ਸ਼ਾਮਲ 43 ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਲਿਸਟ ਜਾਰੀ ਕੀਤੀ ਹੈ ਤੇ ਇਸ ਲਿਸਟ 'ਚ ਹਨੀਪ੍ਰੀਤ ਦਾ ਮੋਸਟ ਵਾਂਟੇਡ 'ਚ ਨਾਂ ਦਰਜ ਕੀਤਾ ਗਿਆ ਹੈ। ਇਹ  ਪਹਿਚਾਣ ਪੁਲਸ ਨੇ ਸੀ. ਸੀ. ਟੀ. ਵੀ ਕੈਮਰੇ ਤੇ ਨਿਊਜ਼ ਚੈਨਲ 'ਤੇ ਦਿਖਾਈਆਂ ਗਈਆਂ ਖਬਰਾਂ ਦੇ ਬਲ 'ਤੇ ਕੀਤਾ ਹੈ। ਹਨੀਪ੍ਰੀਤ ਕੌਰ, ਜਿਸ ਦਾ ਅਸਲੀ ਨਾਂ ਪ੍ਰਿੰਯਕਾ ਤਨੇਜਾ ਹੈ ਤੇ ਉਸ ਦੇ ਰਾਮ ਰਹੀਮ ਨਾਲ ਕਈ ਤਰ੍ਹਾਂ ਦੇ ਰਿਸ਼ਤੇ ਜ਼ਾਹਿਰ ਕੀਤੇ ਜਾ ਰਹੇ ਹਨ, 25 ਅਗਸਤ ਨੂੰ ਭੱਜਣ 'ਚ ਸਫਲ ਰਹੀ ਸੀ। ਇਸ ਤੋਂ ਪਹਿਲਾਂ ਹਨੀਪ੍ਰੀਤ ਸਰਕਾਰੀ ਹੈਲੀਕਾਪਟ 'ਚ ਰਾਮ ਰਹੀਮ ਦੇ ਨਾਲ ਸੀ, ਜਦ ਰਾਮ ਰਹੀਮ ਨੂੰ ਰੋਹਤਕ ਜੇਲ ਲੈ ਜਾਇਆ ਗਿਆ ਸੀ।
ਪੁਲਸ ਨੇ ਇਸ ਤੋਂ ਹਨੀਪ੍ਰੀਤ ਦੇ ਖਿਲਾਫ ਲੁਕ ਆਊਟ ਸਰਕੁਲਰ ਜਾਰੀ ਕਰ ਕੇ ਕਈ ਸਥਾਨਾਂ 'ਤੇ ਉਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਸੀ ਪਰ ਉਦੋਂ ਤਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪਿਛਲੇ 3 ਸਾਲ 'ਚ ਰਾਮ ਰਹੀਮ ਨੇ ਜਿਨ੍ਹਾਂ 5 ਫਿਲਮਾਂ ਨੂੰ ਬਣਾਇਆ ਸੀ, ਉਨ੍ਹਾਂ 'ਚ ਰਾਮ ਰਹੀਮ ਦੀ ਹੀਰੋਇਨ ਦਾ ਰੋਲ ਵੀ ਹਨੀਪ੍ਰੀਤ ਨੇ ਹੀ ਨਿਭਾਇਆ ਸੀ। ਹਾਲਾਂਕਿ ਹਨੀਪ੍ਰੀਤ ਖੁਦ ਨੂੰ ਰਾਮ ਰਹੀਮ ਦੀ ਗੋਦ ਲਈ ਧੀ ਦੱਸਦੀ ਹੈ ਪਰ ਹਨੀਪ੍ਰੀਤ ਦੇ ਪਤੀ ਨੇ ਰਾਮ ਰਹੀਮ ਤੇ ਹਨੀਪ੍ਰੀਤ ਵਿਚਾਲੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਇਆ ਸੀ। ਪੁਲਸ ਨੇ ਇਸ ਤੋਂ ਇਲਾਵਾ ਅਦਿਤਆ ਇੰਸਾ ਨੂੰ  ਵੀ ਲਿਸਟ 'ਚ ਰੱਖਿਆ ਹੈ ਬਾਕੀਆਂ ਦੀ ਤਲਾਸ਼ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।