ਹਨੀ ਟ੍ਰੈਪ ਵਿਚ ਫਸਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ‘ਸੀਬੀਆਈ ਅਫਸਰ’ ਸਾਥਣ ਸਣੇ ਕਾਬੂ

02/01/2019 8:29:44 PM

ਨੰਗਲ, (ਗੁਰਭਾਗ)-ਨੰਗਲ ਪੁਲਸ ਵਲੋਂ ਲੋਕਾਂ ਨਾਲ ਠੱਗੀ ਕਰਨ ਵਾਲੀ ਇੱਕ ਨੌਸਰਬਾਜ ਔਰਤ ਅਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਵਿਅਕਤੀ ਦੀ ਪਛਾਣ ਰਾਜੇਸ਼ ਕੁਮਾਰ (ਹੈਪੀ) ਪੁੱਤਰ ਮਹਿੰਦਰ ਸਿੰਘ ਵਾਸੀ ਪੱਟੀ ਅਤੇ ਔਰਤ ਦੀ ਪਛਾਣ ਕਿਰਨ ਬਾਲਾ ਪਤਨੀ ਵਿਜੇ ਕੁਮਾਰ ਵਾਸੀ ਰੇਲਵੇ ਰੋਡ ਵਜੋਂ ਹੋਈ ਹੈ ।ਦੋਨਾਂ ਨੂੰ ਕੱਲ ਮਾਣਯੋਗ ਅਦਾਲਤ ਸ੍ਰੀ ਅਨੰਦਪੁਰ ਪੇਸ਼ ਕੀਤਾ ਜਾਵੇਗਾ ।

ਜਾਣਕਾਰੀ ਦਿੰਦਿਆਂ ਨੰਗਲ ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਉਕਤ ਜੋੜੀ ਨੇ ਦਿਨੇਸ਼ ਕੁਮਾਰ ਕੋਲੋ 20 ਹਜ਼ਾਰ ਦੀ ਠਗੀ ਕੀਤੀ ਹੈ । ਥਾਣਾ ਮੁਖੀ ਨੇ ਦੱਸਿਆ ਕਿ ਕਿਰਨ ਨੇ ਹਨੀ ਟ੍ਰੈਪ ਲਗਾ ਕੇ ਫੋਨ ਰਾਹੀਂ ਦਿਨੇਸ਼ ਕੁਮਾਰ ਨੂੰ ਆਪਣੇ ਝਾਂਸੇ ਵਿਚ ਲੈ ਲਿਆ। ਇਕ ਦਿਨ ਜਦੋਂ ਕਿਰਨ, ਦਿਨੇਸ਼ ਕੁਮਾਰ ਦੇ ਘਰ ਮੌਜੂਦ ਸੀ ਤਾਂ ਹੈਪੀ ਜਬਰਦਸਤੀ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਆਪਣੇ-ਆਪ ਨੂੰ ਸੀ. ਬੀ. ਆਈ. (ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ) ਦਾ ਅਫ਼ਸਰ ਦੱਸਣ ਲੱਗਾ। ਜਿਸ ਦੌਰਾਨ ਹੈਪੀ ਨੇ ਦਿਨੇਸ਼ ਨੂੰ ਖਿਡੌਣਾ ਪਿਸਤੌਲ ਦਿਖਾਈ ਤੇ ਇੱਕ ਲੱਖ ਰੁਪਏ ਦੀ ਮੰਗ ਕੀਤੀ । ਬਾਅਦ 20 ਹਜ਼ਾਰ ਰੁਪਏ ਉਸ ਕੋਲੋਂ ਲੈ ਲਏ ।

ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਬਾਰੇ ਜਾਣਕਾਰੀ ਮਿਲਦੇ ਹੀ ਪੁਲਸ ਵਲੋਂ ਥਾਣੇਦਾਰ ਬਲਰਾਮ ਦੀ ਅਗਵਾਈ ਵਿਚ ਪੁਲਸ ਪਾਰਟੀ ਬਣਾਈ ਗਈ ਅਤੇ ਉਕਤ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਵਲੋਂ ਖਿਡੌਣਾ ਪਿਸਤੌਲ ਅਤੇ ਜਬਰੀ ਵਸੂਲੇ ਹੋਏ ਨਕਦੀ ਦੇ 20 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ।