ਹਨੀ ਟਰੈਪ ’ਚ ਫਸੇ ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ

07/14/2021 11:23:32 PM

ਅੰਮ੍ਰਿਤਸਰ : ਬਸ ਸਟੈਂਡ ਨੇੜੇ ਸਥਿਤ ਇਕ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਨਿਵਾਸੀ ਕੁਲਵੰਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਤੋਂ ਚਾਰ ਪੰਨਿਆਂ ਦਾ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਜਿਸ ਤੋਂ ਸਪੱਸ਼ਟ ਹੋਇਆ ਹੈ ਕਿ ਮ੍ਰਿਤਕ ਨੇ ਇਕ ਜਨਾਨੀ ਅਤੇ ਉਸ ਦੇ ਦੋਸਤਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਚੌਕੀ ਬੱਸ ਸਟੈਂਡ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ

ਉਧਰ ਮ੍ਰਿਤਕ ਕਲੁਵੰਤ ਸਿੰਘ ਦੇ ਪੁੱਤਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਇਕ ਜਨਾਨੀ ਸੁਖਬੀਰ ਕੌਰ, ਉਸ ਦੇ ਸਾਥੀਆਂ ਬੰਟੀ ਤੇ ਹੋਰਾਂ ਤੋਂ ਪ੍ਰੇਸ਼ਾਨ ਸਨ। ਲੰਬੇ ਸਮੇਂ ਤੋਂ ਉਹ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਸੀ। ਇਸ ਦੌਰਾਨ ਉਕਤ ਜਨਾਨੀ ਨੂੰ ਉਸ ਦੇ ਪਿਤਾ ਨੇ ਇਕ ਵਾਰ 10 ਲੱਖ ਰੁਪਏ ਵੀ ਦਿੱਤੇ ਸਨ ਪਰ ਹੁਣ ਵੀ ਉਹ 10 ਲੱਖ ਰੁਪਏ ਹੋਰ ਮੰਗ ਰਹੀ ਸੀ। ਇਸ ਉਸ ਦੇ ਲਈ ਪਿਤਾ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਗਟਰ ਜਾਮ ਹੋਇਆ ਤਾਂ ਠੀਕ ਕਰਨ ਲਈ ਬੁਲਾਏ ਸਫਾਈ ਕਰਮਚਾਰੀ, ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਹੋਸ਼

ਦੂਜੇ ਪਾਸੇ ਮ੍ਰਿਤਕ ਕੁਲਵੰਤ ਸਿੰਘ ਨੇ ਬਰਾਮਦ ਹੋਏ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਹ ਦੋਬਾਰਾ 10 ਲੱਖ ਰੁਪਏ ਦੇਣ ਦੇ ਸਸਮਰੱਥ ਨਹੀਂ ਹੈ। ਜਿਸ ਕਾਰਣ ਉਕਤ ਜਨਾਨੀ, ਬੰਟੀ ਤੇ ਉਸ ਦੇ ਸਾਥੀ ਉਸ ਨੂੰ ਧਮਕੀਆਂ ਦੇ ਰਹੇ ਹਨ। ਇਨ੍ਹਾਂ ਤੋਂ ਤੰਗ ਆ ਕੇ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਉਧਰ ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਲਹੂ-ਲੁਹਾਨ ਹੋਏ ਕੈਦੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh