ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਵਿਅਕਤੀ ''ਤੇ ਕੀਤਾ ਹਮਲਾ

08/16/2018 6:57:06 PM

ਟਾਂਡਾ (ਮੋਮੀ, ਪੰਡਿਤ, ਕੁਲਦੀਸ਼)— ਵਾਰਡ ਨੰ-1 ਦਾਰਾਪੁਰ ਟਾਂਡਾ ਵਿਖੇ ਅੱਜ ਦਿਨ-ਦਿਹਾੜੇ ਇਕ ਘਰ 'ਚ ਚੋਰੀ ਕਰ ਰਹੇ 4 ਵਿਅਕਤੀਆਂ ਨੇ ਘਰ ਦੇ ਮਾਲਕ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਹਮਲੇ 'ਚ ਗੰਭੀਰ ਜ਼ਖਮੀ ਬਲਵੀਰ ਸਿੰਘ ਬੀਰੂ ਪੁੱਤਰ ਅਨੂਪ ਸਿੰਘ ਵਾਸੀ ਵਾਰਡ ਨੰ.1 ਗੋਬਿੰਦ ਨਗਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇਕ ਵਿਆਹ ਸਮਾਗਮ 'ਚ ਗਏ ਸਨ ਕਿ ਅਚਾਨਕ ਹੀ ਕਰੀਬ 1 ਵਜੇ ਜਦ ਉਹ ਆਪਣੇ ਘਰ ਆਇਆ ਤਾਂ ਦੇਖਿਆ ਕਿ 2 ਵਿਅਕਤੀ ਬਾਹਰ ਵਿਹੜੇ 'ਚ ਘੁੰਮ ਰਹੇ ਹਨ ਅਤੇ 2 ਵਿਅਕਤੀ ਅੰਦਰ ਚੋਰੀ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਉਸ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। 


ਜ਼ਖਮੀ ਹਾਲਤ 'ਚ ਸਥਾਨਕ ਲੋਕਾਂ ਨੇ ਉਸ ਨੂੰ ਟਾਂਡਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜ਼ਖਮੀ ਹਾਲਤ 'ਚ ਬਲਵੀਰ ਸਿੰਘ ਨੇ ਦੱਸਿਆ ਕਿ ਚੋਰ ਘਰੋਂ ਕੀ ਕੁਝ ਚੋਰੀ ਕਰਕੇ ਲੈ ਗਿਆ, ਇਸ ਦਾ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਟਾਂਡਾ ਪ੍ਰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।