ਚੰਡੀਗੜ੍ਹ ''ਚ ''ਪ੍ਰਧਾਨ ਮੰਤਰੀ ਯੋਜਨਾ'' ਤਹਿਤ ਘਰ ਬਣਾਉਣ ਵਾਲੇ ਲੋਕਾਂ ਦੇ ਟੁੱਟ ਸਕਦੇ ਨੇ ਸੁਪਨੇ!

08/10/2017 12:02:18 PM

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਤਹਿਤ ਆਪਣਾ ਘਰ ਬਣਾਉਣ ਲਈ ਅਪਲਾਈ ਕਰਨ ਵਾਲੇ ਲੋਕਾਂ ਦੇ ਸੁਪਨੇ ਫਿਰ ਟੁੱਟ ਸਕਦੇ ਹਨ ਕਿਉਂਕਿ ਪਹਿਲਾਂ ਹੀ 1.22 ਲੱਖ ਲੋਕਾਂ 'ਚੋਂ 24771 ਅਰਜ਼ੀਆਂ ਹੀ ਸਵੀਕਾਰ ਕੀਤੀਆਂ ਗਈਆਂ ਹਨ ਅਤੇ ਹੁਣ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਇਨ੍ਹਾਂ 24771 ਲੋਕਾਂ 'ਚੋਂ ਵੀ ਕਈਆਂ ਦੀ ਛਾਂਟੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਕਰੀਬ 1.22 ਲੱਖ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਲੈਣ ਲਈ ਅਪਲਾਈ ਕੀਤਾ ਸੀ, ਜਿਨ੍ਹਾਂ 'ਚੋਂ 24771 ਅਰਜ਼ੀਆਂ ਹੀ ਪਾਸ ਹੋਈਆਂ। ਇਨ੍ਹਾਂ 'ਚੋਂ ਹੁਣ ਡੋਰ-ਟੂ-ਡੋਰ ਇੰਪਲਾਈਜ਼ ਨੂੰ ਭੇਜ ਕੇ ਸਰਵੇ ਕਰਵਾਇਆ ਜਾਵੇਗਾ ਤਾਂ ਕਿ ਜਿਹੜੇ ਡੂਕਾਮੈਂਟਸ ਇਨ੍ਹਾਂ 24771 ਲੋਕਾਂ ਨੇ ਅਰਜ਼ੀਆਂ ਨਾਲ ਲਾਏ ਹਨ, ਉਹ ਸਹੀ ਵੀ ਹਨ ਜਾਂ ਨਹੀਂ। ਇਸ ਨੂੰ ਲੈ ਕੇ ਐਡਵਾਈਜ਼ਰ ਨੇ ਡੀ. ਸੀ. ਦਫਤਰ ਨੂੰ ਵੀ ਕਿਹਾ ਹੈ ਕਿ ਬੂਥ ਲੈਵਲ ਅਫਸਰਾਂ ਨੂੰ ਡੋਰ-ਟੂ-ਡੋਰ ਸਰਵੇ ਲਈ ਲਗਾਉਣ। ਇਸ ਤੋਂ ਇਲਾਵਾ ਹਾਊਸਿੰਗ ਬੋਰਡ ਆਪਣੇ ਪੱਧਰ 'ਤੇ ਫਿਜ਼ੀਕਲ ਵੈਰੀਫਿਕੇਸ਼ਨ ਇਨ੍ਹਾਂ ਅਰਜ਼ੀਆਂ ਨੂੰ ਲੈ ਕੇ ਕਰੇਗਾ।