ਹੰਗਾਮਾ ਕਰਨ ਤੋਂ ਰੋਕਣ ’ਤੇ ਘਰ ’ਚ ਦਾਖਲ ਹੋ ਕੇ ਕੀਤਾ 2 ਵਾਰ ਹਮਲਾ

07/26/2018 5:19:04 AM

ਅੰਮ੍ਰਿਤਸਰ,   (ਸੰਜੀਵ)-  ਨਿਊ ਗਰੀਨ ਫੀਲਡ ’ਚ ਅੱਜ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਦੋਂ ਗਲੀ ’ਚ ਖਡ਼੍ਹੇ ਹੋ ਕੇ ਨਸ਼ਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਸ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਬਦਮਾਸ਼ਾਂ ਨੇ ਫੋਟੋ ਖਿੱਚ ਰਹੀ ਅੌਰਤ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਜੰਮ ਕੇ ਕੁੱਟ-ਮਾਰ   ਕੀਤੀ ਅਤੇ ਜਦੋਂ ਮਾਮਲੇ ਨੂੰ ਸੁਲਝਾਉਣ ਲਈ ਮੌਕੇ ’ਤੇ ਪੁੱਜੇ ਕਾਂਗਰਸ ਸੇਵਾ ਦਲ ਦੇ ਚੀਫ ਸੰਦੀਪ ਸਰੀਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰਾਂ ਨਾਲ ਲੈਸ ਦਰਜਨਾਂ ਨੌਜਵਾਨ ਮੌਕੇ ’ਤੇ ਆ ਗਏ ਅਤੇ ਉਨ੍ਹਾਂ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਗਈ।  
 ®ਜਾਣਕਾਰੀ ਅਨੁਸਾਰ ਨਿਊ ਗਰੀਨ ਫੀਲਡ ਦੀ ਰਹਿਣ ਵਾਲੀ ਰੇਨੂ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਾਂ ਮੋਹਿਤ ਤੇ ਰੋਹਿਤ ਨਾਲ ਰਹਿੰਦੀ ਸੀ। ਘਰ ਦੇ ਸਾਹਮਣੇ ਸਥਿਤ ਖਾਲੀ ਪਲਾਟ ਵਿਚ ਕੁਝ ਸ਼ਰਾਰਤੀ ਤੱਤ ਅਕਸਰ ਬੈਠ ਕੇ ਰੌਲਾ ਪਾਉਂਦੇ ਤੇ ਨਸ਼ਾ ਕਰਦੇ ਹਨ। ਜਦੋਂ ਇਸ ਦੀ ਜਾਣਕਾਰੀ ਉਨ੍ਹਾਂ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਰੇਨੂ ਨੂੰ ਕਿਹਾ ਕਿ ਜੇਕਰ ਹੁਣ ਨੌਜਵਾਨ ਗਲੀ ਵਿਚ ਬੈਠ ਕੇ ਜੁੂਆ ਖੇਡਣਗੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਲੈਣਾ। ਅੱਜ ਰੇਨੂ ਨੇ ਉਸੇ ਤਰ੍ਹਾਂ ਕੀਤਾ, ਜਿਸ ਦਾ ਪਤਾ ਨੌਜਵਾਨਾਂ ਨੂੰ ਲੱਗ ਗਿਆ। ਜਦੋਂ ਰੇਨੂ ਦੇ ਦੋਵੇਂ ਬੇਟੇ ਆਪਣੇ ਕੰਮ ’ਤੇ ਚਲੇ ਗਏ ਤਾਂ ਨੌਜਵਾਨ ਜਬਰੀ ਘਰ ਵਿਚ ਦਾਖਲ ਹੋਏ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁੱਤਰਾਂ ਦੇ ਆਉਣ ’ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਦੇ ਦੋਸਤ ਸੰਦੀਪ ਸਰੀਨ ਨੂੰ ਦਿੱਤੀ, ਜੋ ਮੌਕੇ ’ਤੇ ਗਏ।
ਸੰਦੀਪ ਸਰੀਨ ਨੇ ਦੱਸਿਆ ਕਿ ਉਹ ਗਲੀ ਵਿਚ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੰਨੇ ’ਚ ਦਰਜਨਾਂ ਹਥਿਆਰਬੰਦ ਨੌਜਵਾਨ ਮੌਕੇ ’ਤੇ ਆ ਗਏ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਘਰ ਦੀ ਛੱਤ ’ਤੇ ਚਡ਼੍ਹ ਗਿਆ ਪਰ ਹਮਲਾਵਰ ਅੰਦਰ ਆ ਗਏ ਅਤੇ ਭੰਨ-ਤੋਡ਼ ਕਰਨੀ ਸ਼ੁਰੂ ਕਰ ਦਿੱਤੀ। ਮੁਹੱਲੇ ਵਾਲਿਆਂ ਨੂੰ ਇਕੱਠਾ ਹੁੰਦੇ ਦੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਜਦੋਂ ਘਰ ਦੇ ਸਾਰੇ ਮੈਂਬਰ ਥਾਣੇ ਵਿਚ ਸ਼ਿਕਾਇਤ ਕਰਨ ਗਏ ਹੋਏ ਸਨ ਤਾਂ ਹਮਲਾਵਰਾਂ ਨੇ ਦੂਜੀ ਵਾਰ ਫਿਰ ਹੱਲਾ ਬੋਲ ਦਿੱਤਾ ਅਤੇ ਇੱਟਾਂ-ਪੱੱਥਰ ਚਲਾਏ।
 ਕੀ ਕਹਿਣਾ ਹੈ ਪੁਲਸ ਦਾ? :  ਥਾਣਾ ਸਦਰ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਹਮਲਾਵਰਾਂ  ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।