ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ, ਜਾਰੀ ਹੋਏ ਸਖ਼ਤ ਨਿਰਦੇਸ਼

04/13/2024 10:45:29 AM

ਲੁਧਿਆਣਾ (ਹਿਤੇਸ਼) : ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਲਈ ਨਗਰ ਨਿਗਮ ਦੇ ਜ਼ਿਆਦਾਤਰ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹਨ, ਉੱਥੇ ਇਨ੍ਹਾਂ ਮੁਲਾਜ਼ਮਾਂ ਨੂੰ ਲੋਕ ਸਭਾ ਚੋਣਾਂ ਤੱਕ ਛੁੱਟੀ ਵੀ ਨਹੀਂ ਮਿਲੇਗੀ, ਸਗੋਂ ਪਹਿਲਾਂ ਤੋਂ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਨੂੰ ਵਾਪਸ ਡਿਊਟੀ ’ਤੇ ਆਉਣਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਲੂ' ਚੱਲਣ ਨੂੰ ਲੈ ਕੇ ਆਈ ਤਾਜ਼ਾ Update, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ

ਇਹ ਫਰਮਾਨ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਜਲਦ ਹੀ ਇਲੈਕਸ਼ਨ ਸਟਾਫ ਅਤੇ ਮਾਈਕ੍ਰੋ ਆਬਜ਼ਰਵਰ ਦੀ ਟ੍ਰੇਨਿੰਗ ਸ਼ੁਰੂ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਫ਼ੈਸਲੇ ਨੂੰ ਲਾਗੂ ਕਰਨ ਦੀ ਸਹਿਮਤੀ ਨਗਰ ਨਿਗਮ ਕਮਿਸ਼ਨਰ ਵੱਲੋਂ ਦਿੱਤੇ ਗਈ ਗਈ ਹੈ, ਇਸ ਸਬੰਧੀ ਸਰਕੂਲਰ ਸਾਰੇ ਮੁਲਾਜ਼ਮਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਨੇਤਾਵਾਂ ਦੇ ਪਾਰਟੀ ਛੱਡਣ ਦੇ ਡਰੋਂ ਪੰਜਾਬ ’ਚ ਉਮੀਦਵਾਰਾਂ ਦੇ ਐਲਾਨ ’ਚ ਦੇਰ ਕਰ ਰਹੀ ਕਾਂਗਰਸ
ਨਵੇਂ ਮਾਮਲਿਆਂ ’ਚ ਲੈਣੀ ਹੋਵੇਗੀ ਡੀ. ਸੀ. ਦੀ ਮਨਜ਼ੂਰੀ
ਮੁਲਾਜ਼ਮਾਂ ਨੂੰ ਲੋਕ ਸਭਾ ਚੋਣ ਤੱਕ ਛੁੱਟੀ ਨਾ ਦੇਣ ਸਮੇਤ ਡਿਊਟੀ ’ਤੇ ਵਾਪਸ ਬੁਲਾਉਣ ਦਾ ਫ਼ੈਸਲਾ ਨਗਰ ਨਿਗਮ ਦੇ ਨਾਲ ਬਾਕੀ ਵਿਭਾਗਾਂ ’ਤੇ ਵੀ ਲਾਗੂ ਹੋਵੇਗਾ। ਇਸ ਦੌਰਾਨ ਕਿਸੇ ਮੁਲਾਜ਼ਮ ਨੂੰ ਕਿਸੇ ਖ਼ਾਸ ਵਜ੍ਹਾ ਨਾਲ ਛੁੱਟੀ ਦੇਣ ਲਈ ਬ੍ਰਾਂਚ ਹੈੱਡ ਦੀ ਸਿਫਾਰਿਸ਼ ਦੇ ਨਾਲ ਡੀ. ਸੀ. ਦੀ ਮਨਜ਼ੂਰੀ ਲੈਣੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita