12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਪਹਿਲੇ ਦੋ ਅਤੇ 11ਵੀਂ ਦਾ ਇਕ ਅਧਿਆਏ ਤਿਆਰ

07/21/2018 6:54:57 AM

ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਜਮਾਤ ਲਈ ਇਤਿਹਾਸ ਦੀਆਂ ਕਿਤਾਬਾਂ ਤਿਆਰ ਕਰਨ ਲਈ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿਚ ਕਾਇਮ ਕਮੇਟੀ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਦੋ ਅਧਿਆਏ ਤਿਆਰ ਕਰ ਲਏ ਗਏ ਹਨ ਅਤੇ 11ਵੀਂ ਜਮਾਤ ਲਈ ਵੀ ਇਕ ਅਧਿਆਏ ਤਿਆਰ ਕਰ ਲਿਆ ਗਿਆ ਹੈ । ਇੱਥੇ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਨਜ਼ਰਸਾਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਕਮੇਟੀ ਨੇ 11ਵੀਂ ਅਤੇ 12ਵੀਂ ਜਮਾਤ ਦਾ ਪਾਠਕ੍ਰਮ ਅਤੇ 12ਵੀਂ ਦੇ ਪਹਿਲੇ ਦੋ ਅਧਿਆਏ ਅਤੇ 11ਵੀਂ ਜਮਾਤ ਦਾ ਇਕ ਅਧਿਆਏ ਸੌਂਪ ਦਿੱਤਾ ਹੈ। ਇਹ ਅਧਿਆਏ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤੇ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਇਨ੍ਹਾਂ ਦਾ ਪੰਜਾਬੀ ਅਤੇ ਹਿੰਦੀ ਵਿਚ ਅਨੁਵਾਦ ਕਰ ਕੇ ਪਹਿਲੀ ਅਗਸਤ 2018 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਜਾਵੇਗਾ।