ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਕਾਰ ਸੇਵਾ 12 ਨੂੰ

08/10/2018 9:19:00 PM

ਚੋਹਲਾ ਸਾਹਿਬ/ਤਰਨ ਤਾਰਨ (ਨਈਅਰ) -ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕੰਪਲੈਕਸ ਵਿੱਚ ਯਾਤਰੀਆਂ ਦੇ ਠਹਿਰਣ ਲਈ ਨਵੀਂ ਸਰਾਂ ਦੀ ਉਸਾਰੀ ਅਤੇ ਇਥੋ ਦੇ ਇਤਿਹਾਸਕ ਸਰੋਵਰ ਨੂੰ ਵੱਡਾ ਕਰਨ ਸਮੇਤ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਲਈ ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਤਰਨਤਾਰਨ ਵਾਲਿਆਂ ਨੂੰ ਸੌਂਪੀ ਗਈ ਸੇਵਾ ਦਾ ਸੁੱਭ ਆਰੰਭ 12 ਅਗਸਤ ਨੂੰ ਕੀਤਾ ਜਾ ਰਿਹਾ ਹੈ।

ਜਿਸ ਦਾ ਨੀਂਹ ਪੱਥਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਰੱਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਦੇ ਮੈਨੇਜਰ ਪ੍ਰਗਟ ਸਿੰਘ ਰੱਤੋਕੇ ਨੇ ਦੱਸਿਆ ਕਿ ਇਸ ਦਿਨ ਗੁਰਦੁਆਰਾ ਕੰਪਲੈਕਸ ਵਿੱਚ ਤਕਰੀਬਨ 11 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋ ਬਾਅਦ ਇਨ੍ਹਾਂ ਕਾਰ ਸੇਵਾਵਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਸੰਗਤਾਂ ਵੱਲੋ ਇਹ ਕਾਰ ਸੇਵਾਵਾਂ ਆਰੰਭ ਕਰ ਦਿੱਤੀਆਂ ਜਾਣਗੀਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰ ਸੇਵਾਵਾਂ ਦੇ ਆਰੰਭ ਮੋਕੇ ਜਿਥੇ ਸੁਮੱਚੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਸਮੂਲੀਅਤ ਕਰ ਰਹੀਆਂ ਹਨ, ਉਥੇ ਮੈਂਬਰ ਪਾਰਲੀਮੈਂਟ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਐਸ.ਜੀ.ਪੀ.ਸੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂੰਵਾਲਾ, ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਵਾਲੇ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ.ਐੱਲ.ਏ. ਉਚੇਚੇ ਤੌਰ ਤੇ ਪਹੁੰਚ ਰਹੇ ਹਨਅਤੇ ਇਹਨਾਂ ਕਾਰ ਸੇਵਾਵਾਂ ਦੇ ਆਰੰਭ ਲਈ ਸਮੁੱਚੀਆਂ ਤਿਆਰੀਆਂ ਲੱਗਪਗ ਮੁਕੰਮਲ ਕਰ ਲਈਆਂ ਗਈਆਂ ਹਨ।