ਹਿੰਦੋਸਤਾਨ ਸ਼ਿਵ ਸੈਨਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ

11/25/2017 12:49:22 PM

ਕਪੂਰਥਲਾ (ਗੌਰਵ)—ਹਿੰਦੋਸਤਾਨ ਸ਼ਿਵ ਸੈਨਾ ਦੀ ਯੂਥ ਇਕਾਈ ਭਰਤੀ ਮੁਹਿੰਮ 'ਚ ਕਪੂਰਥਲਾ ਇੰਚਾਰਜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨੌਜਵਾਨਾਂ ਨੂੰ ਸ਼ਿਵ ਸੈਨਾ 'ਚ ਸ਼ਾਮਲ ਕੀਤਾ ਗਿਆ। ਸਥਾਨਕ ਮਸਜ਼ਿਦ ਚੌਕ 'ਚ ਕਰਵਾਏ ਗਏ ਸਮਾਗਮ 'ਚ ਪ੍ਰਿੰਸ ਕੁੰਡਲ ਪੰਜਾਬ ਚੇਅਰਮੈਨ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਅਜੇ ਸ਼ਰਮਾ ਜਨਰਲ ਸਕੱਤਰ ਪੰਜਾਬ ਨੇ ਕੀਤੀ, ਜਿਸ 'ਚ ਰੋਹਿਤ ਜੋਸ਼ੀ ਨੂੰ ਸੀਨੀਅਰ ਉਪ ਪ੍ਰਧਾਨ ਯੂਥ ਜ਼ਿਲਾ, ਹਨੀ ਬਹਿਲ ਨੂੰ ਉਪ ਪ੍ਰਧਾਨ ਯੂਥ, ਮਨੀ ਬਹਿਲ ਜ਼ਿਲਾ ਜਨਰਲ ਸਕੱਤਰ ਯੂਥ, ਸ਼ਿਵਮ ਨੂੰ ਜ਼ਿਲਾ ਸਕੱਤਰ ਯੂਥ ਦਾ ਨਿਯੁਕਤੀ ਪੱਤਰ ਦੇ ਕੇ ਹਿੰਦੋਸਤਾਨ ਸ਼ਿਵ ਸੈਨਾ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ। ਜਨਰਲ ਸਕੱਤਰ ਪੰਜਾਬ ਅਜੇ ਸ਼ਰਮਾ ਨੇ ਕਿਹਾ ਕਿ ਬਹੁਤ ਜਲਦ ਕਪੂਰਥਲਾ 'ਚ ਜ਼ਿਲਾ ਤੇ ਬਲਾਕ ਪੱਧਰ 'ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਤਕਰੀਬਨ 10 ਜ਼ਿਲਿਆਂ 'ਚ ਭਰਤੀ ਮੁਹਿੰਮ ਆਰੰਭ ਕੀਤੀ ਜਾਵੇਗੀ।
ਇਸ ਮੌਕੇ ਆਸ਼ੂ ਕਸ਼ਯਪ ਜ਼ਿਲਾ ਜਨਰਲ ਸਕੱਤਰ, ਸਕੱਤਰ ਮਨੀਸ਼ ਪੱਡਾ, ਗੋਪਾਲ ਵਸ਼ਿਸ਼ਟ, ਜਤਿੰਦਰ, ਗੁੰਜਨ ਪਾਂਡੇ, ਪਲਵਿੰਦਰ ਸਿੰਘ, ਯਸ਼ ਅਰੋੜਾ, ਸੂਰਜ ਗੌਤਮ, ਗੁਰਜਿੰਦਰ ਸਿੰਘ, ਯੋਧਾ ਸਿੰਘ, ਜੱਗਾ ਸਿੰਘ, ਮਨਿੰਦਰ ਘੁੰਮਣ, ਰਣਜੀਤ ਸਿੰਘ ਤੇ ਅਵਤਾਰ ਰੂਬਲ ਆਦਿ ਹਾਜ਼ਰ ਸਨ।