ਹਿੰਦੂ ਆਗੂ ਸੂਰੀ ਨੂੰ ਮਿਲੀ ਜ਼ਮਾਨਤ

12/09/2017 7:13:16 PM

ਨੰਗਲ (ਰਾਜਵੀਰ) : ਪੰਜਾਬ 'ਚ ਹਿੰਦੂ ਆਗੂਆਂ 'ਤੇ ਹੋਏ ਹਮਲਿਆਂ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸ਼ੁੱਕਰਵਾਰ ਜ਼ਮਾਨਤ ਦੇ ਦਿੱਤੀ ਗਈ। ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਤੇ ਚੇਅਰਮੈਨ ਰਾਜੀਵ ਟੰਡਨ ਨਾਲ ਹੋਰ ਸ਼ਿਵ ਸੈਨਾ ਦੇ ਆਗੂਆਂ ਦੇ ਸੰਘਰਸ਼ ਤੋਂ ਬਾਅਦ ਅਦਾਲਤ ਨੇ ਸੁਧੀਰ ਸੂਰੀ ਦੀ ਜ਼ਮਾਨਤ ਦੀ ਅਰਜ਼ੀ ਸਵੀਕਾਰ ਕਰ ਲਈ। ਦੇਰ ਸ਼ਾਮ ਨੂੰ ਪਠਾਨਕੋਟ ਦੀ ਜੇਲ ਤੋਂ ਸੁਧੀਰ ਸੂਰੀ ਨੂੰ ਲੈਣ ਲਈ ਸੰਜੀਵ ਘਨੌਲੀ ਨਾਲ ਕਈ ਸ਼ਿਵ ਸੈਨਿਕ ਪਹੁੰਚੇ। ਇਸ ਮੌਕੇ ਸੰਜੀਵ ਘਨੌਲੀ ਤੇ ਰਾਜੀਵ ਟੰਡਨ ਨੇ ਕਿਹਾ ਕਿ ਸ਼ਿਵ ਸੈਨਾ ਪੂਰੇ ਸੂਬੇ 'ਚ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੀ ਸੀ, ਜਿਸ ਨੂੰ ਹੁਣ ਸਫਲਤਾ ਮਿਲੀ ਹੈ।
ਆਉਣ ਵਾਲੇ ਦਿਨਾਂ 'ਚ ਕੈਪਟਨ ਸਰਕਾਰ ਦੇ ਕੰਮ ਦੀ ਸਮੀਖਿਆ ਕਰ ਕੇ ਅਗਲੀ ਰਣਨੀਤੀ ਦਾ ਖੁਲਾਸਾ ਕੀਤਾ ਜਾਵੇਗਾ। ਜੇਕਰ ਹੁਣ ਕਿਸੇ ਵੀ ਹਿੰਦੂ ਆਗੂ ਨੂੰ ਸਾਜ਼ਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੋਣ ਵਾਲੇ ਵਿਵਾਦ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।