ਭਗਵਾਨ ਰਾਮ ਤੇ ਹੋਰ ਹਿੰਦੂ ਦੇਵਤਿਆਂ ਦੀਆਂ ਫੋਟੋਆਂ ਵਾਲੀਆਂ ਟਿਕਟਾਂ ਕਾਰਨ ਹਿੰਦੂ ਜਥੇਬੰਦੀਆਂ ''ਚ ਰੋਸ ਦੀ ਲਹਿਰ

11/08/2017 12:40:02 AM

ਜ਼ੀਰਾ(ਜ. ਬ)—ਕੇਂਦਰ ਸਰਕਾਰ ਵੱਲੋਂ ਭਗਵਾਨ ਰਾਮ ਅਤੇ ਹੋਰ ਹਿੰਦੂ ਧਰਮ ਦੇ ਦੇਵੀ–ਦੇਵਤਿਆਂ ਦੀਆਂ ਫੋਟੋਆਂ ਕਾਰਨ ਸ਼ਰਧਾਲੂਆਂ ਅਤੇ ਹਿੰਦੂ ਜਥੇਬੰਦੀਆਂ ਵਿਚ ਰੋਸ ਦੀ ਲਹਿਰ ਹੈ ਅਤੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਜਿਨ੍ਹਾਂ ਵਿਚ ਬਜਰੰਗ ਭਵਨ ਕਮੇਟੀ ਜ਼ੀਰਾ, ਵਿਸ਼ਵ ਹਿੰਦੂ ਪ੍ਰੀਸ਼ਦ, ਰਾਮਲੀਲਾ ਕਲੱਬ ਆਦਿ ਵੱਲੋਂ ਹਿੰਦੂ ਦੇਵਤਿਆਂ ਦੀਆਂ ਫੋਟੋਆਂ ਛਪੀਆਂ ਡਾਕ ਟਿਕਟਾਂ ਜਲਦ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬਜਰੰਗ ਭਵਨ ਜ਼ੀਰਾ ਵਿਖੇ ਰਾਮਲੀਲਾ ਕਲੱਬ ਦੇ ਪ੍ਰਧਾਨ ਜੋਗਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਕ ਸਾਂਝਾ ਮਤਾ ਪਾਸ ਕਰ ਕੇ ਸਰਕਾਰ ਤੋਂ ਇਨ੍ਹਾਂ ਟਿਕਟਾਂ ਨੂੰ ਬੰਦ ਕੀਤੇ ਜਾਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਇਹ ਟਿਕਟਾਂ ਜਲਦ ਬੰਦ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਮੀਟਿੰਗ 'ਚ ਜੋਗਿੰਦਰ ਕੁਮਾਰ ਪ੍ਰਧਾਨ ਸ਼੍ਰੀ ਰਾਮਲੀਲਾ ਕਮੇਟੀ, ਮਾਸਟਰ ਸੁਭਾਸ਼ ਗੁਪਤਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ, ਐਡਵੋਕੇਟ ਵਿਜੇ ਕੁਮਾਰ ਬਾਂਸਲ ਪ੍ਰਧਾਨ ਰਾਮ ਸ਼ਰਣਮ ਕਮੇਟੀ, ਰਾਹੁਲ ਅਗਰਵਾਲ ਪ੍ਰਧਾਨ ਬਜਰੰਗ ਦਲ, ਵਿਜੇ ਸ਼ਰਮਾ, ਗੁਰਦਾਸ ਰਾਏ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਤੇ ਕੁਲਦੀਪ ਸ਼ਰਮਾ ਹਾਜ਼ਰ ਸਨ।