ਚੰਡੀਗੜ੍ਹ ਦੀ ਅਲਫੀਆ ਨੂੰ ''ਹਿੰਦੀ ਪ੍ਰਤਿਭਾ ਸਨਮਾਨ 2017'' ਦਾ ਪੁਰਸਕਾਰ ਮਿਲਿਆ

09/15/2017 6:19:43 AM

ਚੰਡੀਗੜ੍ਹ - ਹਿੰਦੀ ਭਾਸ਼ਾ ਦੇ ਉਥਾਨ, ਵਿਦਿਆਰਥੀਆਂ ਦੀ ਭਾਸ਼ਾ ਸਬੰਧੀ ਜਾਣਕਾਰੀ ਅਤੇ ਉਸ ਦੀ ਵਰਤੋਂ ਵਿਚ ਵਾਧੇ ਦੇ ਨਾਲ-ਨਾਲ ਉਨ੍ਹਾਂ ਦੇ ਰਚਨਾਤਮਕ ਵਿਕਾਸ ਲਈ ਡਾਕਟਰ ਪਿਊਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹਿੰਦੀ ਵਿਕਾਸ ਅਦਾਰੇ ਵਲੋਂ ਕੌਮੀ ਪੱਧਰ 'ਤੇ ਆਯੋਜਿਤ ਹਿੰਦੀ ਓਲੰਪੀਆਡ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਦਿੱਲੀ ਸਥਿਤ ਹਿੰਦੀ ਭਵਨ ਵਿਚ ਹੋਏ ਹਿੰਦੀ ਦਿਵਸ ਸਮਾਰੋਹ  ਵਿਚ 'ਹਿੰਦੀ ਪ੍ਰਤਿਭਾ ਸਨਮਾਨ 2017 ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕੌਮੀ ਪੱਧਰ 'ਤੇ ਦੂਜੇ ਸਥਾਨ 'ਤੇ ਸਥਾਨਕ ਕੇ. ਬੀ. ਡੀ. ਏ. ਵੀ. ਸੀ. ਸੀਨੀਅਰ ਸੈਕੰਡਰੀ ਪ. ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਅਲਫੀਆ (ਸਰਲ ਅਹਿਸਾਸ) ਨੇ ਹਿੰਦੀ ਪ੍ਰਤਿਭਾ ਸਨਮਾਨ ਹਾਸਲ ਕਰ ਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਅਲਫੀਆ ਤੋਂ ਇਲਾਵਾ ਵਿਦਿਆਲਾ ਦੇ ਹੋਰਨਾਂ 15 ਵਿਦਿਆਰਥੀਆਂ ਨੇ ਵੀ ਗੋਲਡ (4) ਸਿਲਵਰ (7) ਅਤੇ ਬਰਾਊਂਜ਼ (5) ਮੈਡਲ ਹਾਸਲ ਕਰ ਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ।