ਨਵੇਂ ਸਾਲ ''ਤੇ ''ਸ਼ਿਮਲਾ'' ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖਬਰ

12/21/2019 2:00:25 PM

ਚੰਡੀਗੜ੍ਹ (ਲਲਨ) : ਨਵੇਂ ਸਾਲ 'ਤੇ ਸ਼ਿਮਲਾ ਦੀਆਂ ਵਾਦੀਆਂ ਦਾ ਨਜ਼ਾਰਾ ਲੈਣ ਵਾਲੇ ਸੈਲਾਨੀਆਂ ਲਈ ਚੰਗੀ ਖਬਰ ਹੈ ਕਿਉਂਕਿ ਕਾਲਕਾ-ਸ਼ਿਮਲਾ ਰੇਲਵੇ ਟਰੈਕ 'ਤੇ ਸੈਲਾਨੀਆਂ ਦੀ ਵਧ ਰਹੀ ਮੰਗ ਨੂੰ ਧਿਆਨ 'ਚ ਰੱਖਦਿਆਂ ਅੰਬਾਲਾ ਮੰਡਲ ਨੇ 'ਹਿਮ ਦਰਸ਼ਨ ਐਕਸਪ੍ਰੈੱਸ' ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਟਰੇਨ ਕਾਲਕਾ-ਸ਼ਿਮਲਾ ਵਿਚਕਾਰ 25 ਦਸੰਬਰ ਤੋਂ ਸ਼ੁਰੂ ਹੋਵੇਗੀ, ਤਾਂ ਕਿ ਦੱਖਣ ਭਾਰਤ ਅਤੇ ਕਾਲਕਾ ਦੇ ਆਲੇ-ਦੁਆਲੇ ਦੇ ਲੋਕ ਨਵੇਂ ਸਾਲ ਦਾ ਨਜ਼ਾਰਾ ਸ਼ਿਮਲਾ ਦੀਆਂ ਵਾਦੀਆਂ 'ਚ ਲੈ ਸਕਣ। ਇਸ ਸਬੰਧ 'ਚ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਇਹ ਟਰੇਨ 1 ਸਾਲ ਲਈ ਟ੍ਰਾਇਲ ਬੇਸ 'ਤੇ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟਰੇਨ ਹਰ ਰੋਜ਼ ਚੱਲੇਗੀ। ਇਸ ਟਰੇਨ ਦੇ ਸਾਰੇ ਕੋਚ ਕੱਚ ਦੇ ਬਣੇ ਹੋਏ ਹਨ, ਜਿਸ ਰਾਹੀਂ ਸੈਲਾਨੀ ਸੁੰਦਰ ਦ੍ਰਿਸ਼ ਟਰੇਨ ਦੇ ਅੰਦਰੋਂ ਦੇਖ ਸਕਣਗੇ। ਇਸ ਟਰੇਨ ਦੇ 6 ਕੋਚ ਹਨ। ਮੁਸਾਫਰਾਂ ਨੂੰ ਇਸ ਟਰੇਨ 'ਚ ਸਫਰ ਕਰਨ ਲਈ 630 ਰੁਪਏ ਖਰਚ ਕਰਨੇ ਪੈਣਗੇ।
ਸਵੇਰੇ 7 ਵਜੇ ਚੱਲੇਗੀ ਟਰੇਨ
ਕਾਲਕਾ ਤੋਂ ਸ਼ਿਮਲਾ ਲਈ ਗੱਡੀ ਨੰਬਰ-52459 ਹਰ ਰੋਜ਼ ਸਵੇਰੇ 7 ਵਜੇ ਚੱਲੇਗੀ ਅਤੇ ਦੁਪਹਿਰ 12.55 ਵਜੇ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਵਾਪਸੀ 'ਚ ਗੱਡੀ ਨੰਬਰ 52460 ਸ਼ਿਮਲਾ ਤੋਂ ਦੁਪਹਿਰ 3.50 ਵਜੇ ਚੱਲੇਗੀ ਅਤੇ ਕਾਲਕਾ ਰਾਤ 9.15 ਵਜੇ ਪਹੁੰਚ ਜਾਵੇਗੀ। ਇਹ ਟਰੇਨ ਦੋਵੇਂ ਪਾਸੇ ਬਡੋਕ ਰੇਲਵੇ ਸਟੇਸ਼ਨ 'ਤੇ ਰੁਕੇਗੀ।

Babita

This news is Content Editor Babita