ਕਰਵਾਚੌਥ ਦੇ ਤਿਉਹਾਰ ਦੀਆਂ ਬਾਜ਼ਾਰਾਂ ''ਚ ਲੱਗੀਆਂ ਰੌਣਕਾਂ

11/03/2020 3:27:29 PM

ਭਵਾਨੀਗੜ੍ਹ (ਕਾਂਸਲ) : ਕਰਵਾਚੌਥ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਜਨਾਨੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਰਵਾਚੌਥ ਹਿੰਦੂ ਸੱਭਿਅਤਾ ਦਾ ਇਕ ਪ੍ਰਮੁੱਖ ਤਿਉਹਾਰ ਹੈ। ਕਰਵਾਚੌਥ ਦਾ ਮਹੱਤਵ ਹੈ ਕਿ ਦਿਨ ਭਰ ਜਨਾਨੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤਕ ਹੁੰਦਾ ਹੈ। ਕਰਵਾਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਥਾਨਕ ਬਾਜ਼ਾਰ ਵਿਖੇ ਭਾਰੀ ਰੌਣਕਾਂ ਦੇਖਣ ਨੂੰ ਮਿਲਿਆ। ਸਥਾਨਕ ਬਾਜ਼ਾਰ ਵਿਖੇ ਅੱਜ ਕਰਵਾਚੌਥ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਕਾਫ਼ੀ ਚਹਿਲ-ਪਹਿਲ ਨਜ਼ਰ ਆਈ। ਬਾਜ਼ਾਰ 'ਚ ਵੱਖ-ਵੱਖ ਥਾਵਾਂ 'ਤੇ ਦੁਕਾਨਾਂ ਅੱਗੇ ਮਹਿੰਦੀ ਲਗਾਉਣ ਨੂੰ ਲੈ ਕੇ ਸੁਹਾਗਨਾਂ ਦੀ ਕਾਫੀ ਭੀੜ ਨਜ਼ਰ ਆਈ। ਇਸ ਦੇ ਨਾਲ ਹੀ ਕਾਸਮੈਟਿਕ ਦੀਆਂ ਦੁਕਾਨਾਂ, ਮਿਠਾਈ ਅਤੇ ਫਲ ਫਰੂਟ ਦੀਆਂ ਦੁਕਾਨਾਂ 'ਤੇ ਵੀ ਕਾਫ਼ੀ ਰੌਣਕਾਂ ਸਨ। ਜਿਥੇ ਔਰਤਾਂ ਵੱਲੋਂ ਕਾਫ਼ੀ ਖਰੀਦੋਂ ਫਰੋਕਤ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ 'ਹਾਈਵੇਅ' 'ਤੇ ਨਾ ਨਿਕਲੋ ਕਿਉਂਕਿ ਇਹ 'ਰੂਟ' ਰਹਿਣਗੇ ਬੰਦ, ਜਾਣੋ ਕਾਰਨ

ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕਰਵਾਚੌਥ ਦੇ ਤਿਉਹਾਰ ਮੌਕੇ ਵਰਤੋਂ 'ਚ ਆਉਣ ਵਾਲੇ ਕਰਵੇ ਅਤੇ ਹੋਰ ਸਮਾਨ ਦੇ ਵੀ ਸਟਾਲ ਲੱਗੇ ਹੋਏ ਸਨ। ਕਰਵਾਚੌਥ ਦਾ ਇਹ ਤਿਉਹਾਰ ਸੁਹਾਗਣਾਂ ਲਈ ਕਾਫ਼ੀ ਵਿਸ਼ੇਸ਼ਤਾ ਰੱਖਦਾ ਹੈ। ਇਸ ਦਿਨ ਸੁਹਾਗਣ ਔਰਤਾਂ ਦੁਲਹਣ ਦੀ ਤਰ੍ਹਾਂ ਆਪਣਾ ਸ਼ਿੰਗਾਰ ਕਰਦੀਆਂ ਹਨ ਅਤੇ ਵਰਤ ਰੱਖ ਕੇ ਪੂਰਾ ਦਿਨ ਭੁੱਖੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਥਾਣਾ ਕਰਦੀਆਂ ਹਨ ਅਤੇ ਸ਼ਾਮ ਨੂੰ ਚੰਦਰਮਾ ਨੂੰ ਅਰਗ ਦੇ ਕੇ ਆਪਣੇ ਪਤੀ ਹੱਥੋਂ ਪਾਣੀ ਪੀ ਕੇ ਅਤੇ ਕੁਝ ਖਾ ਕੇ ਆਪਣਾ ਵਰਤ ਸਮਾਪਤ ਕਰਦੀਆ ਹਨ।

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੇ ਘਰ ਆਲੂ-ਪਿਆਜ਼ ਤੋਹਫੇ ਵਜੋਂ ਦੇਣ ਪਹੁੰਚੀ ਕਾਂਗਰਸੀ ਬੀਬੀ ਖ਼ੁਦ ਸਵਾਲਾਂ 'ਚ ਘਿਰੀ

Anuradha

This news is Content Editor Anuradha