ਸੁਖਬੀਰ-ਮਜੀਠੀਆ ਖਿਲਾਫ ਜਾਰੀ ਵਾਰੰਟ ਹਾਈਕੋਰਟ ਨੇ ਲਏ ਵਾਪਸ

03/25/2019 5:37:45 PM

ਚੰਡੀਗੜ੍ਹ— ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਆਦੇਸ਼ ਵਾਪਸ ਲੈ ਲਏ ਗਏ ਹਨ। ਹਾਈਕੋਰਟ ਨੇ ਦੋਹਾਂ ਖਿਲਾਫ 29 ਅਪ੍ਰੈਲ ਨੂੰ ਦੋਬਾਰਾ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਸਾਬਕਾ ਐਡਵੋਕੇਟ ਜਨਰਲ ਅਸ਼ੋਕ ਕੁਮਾਰ ਅਗਰਵਾਲ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਅਦਾਲਤ ਦੇ ਪਿਛਲੇ ਨੋਟਿਸ ਨਾ ਮਿਲਣ ਦੀ ਗੱਲ ਅਦਾਲਤ 'ਚ ਚੁੱਕੀ। ਅਗਰਵਾਲ ਦੀ ਮੰਗ 'ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਆਪਣੇ ਆਦੇਸ਼ ਵਾਪਸ ਲਏ ਗਏ ਹਨ। 
ਜ਼ਿਕਰਯੋਗ ਹੈ ਕਿ ਹਾਈਕੋਰਟ ਵੱਲੋਂ ਸੁਖਬੀਰ ਬਾਦਲ ਤੇ ਮਜੀਠੀਆ ਖਿਲਾਫ ਪਾਈ ਗਈ 'ਕ੍ਰਿਮੀਨਲ ਕੰਪਲੈਂਟ' 'ਤੇ ਸੁਣਵਾਈ ਦੌਰਾਨ ਦੋਹਾਂ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਹਾਈਕੋਰਟ ਨੇ ਇਹ ਵਾਰੰਟ ਸੁਖਬੀਰ ਅਤੇ ਮਜੀਠੀਆ ਵੱਲੋਂ ਅਦਾਲਤ 'ਚ ਪੇਸ਼ ਨਾ ਹੋਣ ਦੇ ਚੱਲਦਿਆਂ ਜਾਰੀ ਕੀਤੇ ਸਨ।


ਜਾਣੋ ਕੀ ਹੈ ਮਾਮਲਾ
ਅਸਲ 'ਚ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਮਾਣਹਾਨੀ ਦਾ ਫੌਜਦਾਰੀ ਕੇਸ ਦਾਇਰ ਕੀਤਾ ਸੀ। ਇਸੇ ਸਬੰਧੀ ਉਕਤ ਨੇਤਾਵਾਂ ਨੂੰ ਸੋਮਵਾਰ ਨੂੰ ਜਵਾਬ ਲਈ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਅਦਾਲਤ 'ਚ ਨਾ ਪੁੱਜਣ 'ਤੇ ਦੋਹਾਂ ਖਿਲਾਫ ਵਾਰੰਟ ਜਾਰੀ ਕੀਤੇ ਗਏ ਹਨ। ਜਸਟਿਸ ਰਣਜੀਤ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ ਅਤੇ ਉਕਤ ਸਿਆਸੀ ਆਗੂਆਂ ਵਲੋਂ ਜਨਤਕ ਮੰਚਾਂ 'ਤੇ ਲਗਾਤਾਰ ਉਨ੍ਹਾਂ ਦੇ ਖਿਲਾਫ ਝੂਠੀ, ਅਪਮਾਨਜਨਕ ਅਤੇ ਭੜਕਾਊ ਬਿਆਨਬਾਜ਼ੀ ਕਰਨ ਖਿਲਾਫ ਸ਼ਿਕਾਇਤ ਕੀਤੀ ਸੀ।

Babita

This news is Content Editor Babita