ਤੇਜ਼ ਰਫਤਾਰ ਕਾਰ ਨੇ ਮੋਟਸਾਇਕਲ ਨੂੰ ਮਾਰੀ ਟੱਕਰ, 1 ਦੀ ਮੌਤ

06/26/2017 5:19:35 PM

ਬਟਾਲਾ - ਕਾਦੀਆ ਰੋਡ 'ਤੇ ਕਾਰ ਦੀ ਚਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਪੁੱਤਰ ਮਹਿੰਦਰਾ ਸਿੰਘ ਨਿਵਾਸੀ ਕਾਦੀਆ ਰੋਡ ਪੁਰਾਣਾ ਪਿੰਡ ਆਪਣੇ ਦੋਸਤ ਜੋਸ਼ੀ ਪੁੱਤਰ ਸੁਖਵਿੰਦਰ ਨਾਲ ਮੋਟਸਾਇਕਲ 'ਤੇ ਬਟਾਲਾ ਆ ਰਿਹਾ ਸੀ। ਇਸੇ ਦੌਰਾਨ ਮੋਟਸਾਇਕਲ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿੱਥੇ ਸ਼ਰਨਜੀਤ ਦੀ ਮੌਤ ਹੋ ਗਈ। ਇਸ ਸਬੰਧੀ ਚੌਂਕੀ ਅਰਬਨ ਅਸਟੇਟ ਦੇ ਏ. ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਨੇ ਕਾਰ ਚਾਲਕ ਨਿਸ਼ਾਨ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।