ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਪਤੀ -ਪਤਨੀ ਸਮੇਤ 3 ਗ੍ਰਿਫਤਾਰ

08/20/2018 6:23:42 AM

ਜਲੰਧਰ,    (ਮਹੇਸ਼)-  ਸੀ. ਆਈ. ਏ. ਸਟਾਫ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਪਤੀ-ਪਤਨੀ  ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ 6 ਗ੍ਰਾਮ ਹੈਰੋਇਨ, 1 ਮੋਬਾਇਲ, ਸੋਨੇ ਦੇ  ਗਹਿਣਿਅਾਂ ਦੇ 32 ਨਗ ਬਰਾਮਦ ਕੀਤੇ ਹਨ। 
ਪਟੇਲ ਚੌਕੇ ਦੇ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ  ਫੜੇ ਗਏ ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਤੇ ਉਸ ਦੀ ਪਤਨੀ ਰਾਧਿਕਾ  ਦੋਵੇਂ ਵਾਸੀ ਗਲੀ ਨੰ. 1 ਚੱਕ ਜਿੰਦਾ ਪਿੰਡ,  ਨੇੜੇ ਮਿਲਕ ਪਲਾਂਟ ਜਲੰਧਰ ਅਤੇ ਅਮਰ ਚੰਦ  ਪੁੱਤਰ ਤਾਰਾ ਚੰਦ ਵਜੋਂ ਹੋਈ ਹੈ।
 ਤਿੰਨਾਂ ਦੇ ਖਿਲਾਫ ਥਾਣਾ  ਨੰ. 2  ਵਿਚ ਕੇਸ ਦਰਜ ਕਰ ਲਿਆ ਗਿਆ ਹੈ ਜਾਂਚ ਵਿਚ ਅਮਰ ਚੰਦ ਦੇ ਖਿਲਾਫ ਐੱਨ. ਡੀ. ਪੀ.  ਐੱਸ. ਐਕਟ ਦੇ 2 ਕੇਸ ’ਤੇ ਕੁਲਦੀਪ ਸਿੰਘ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਿੰਨ  ਕੇਸ ਦਰਜ ਸਾਹਮਣੇ ਆਏ ਹਨ।