ਦੇਖਦੇ ਹੀ ਦੇਖਦੇ ਲੁਧਿਆਣੇ ਦਾ ਪੂਰਾ ਪਰਿਵਾਰ ਬਣ ਗਿਆ ਨਸ਼ੇੜੀ, ਦਾਸਤਾਨ ਸੁਣ ਰੌਂਗਟੇ ਖੜ੍ਹੇ ਹੋ ਜਾਣਗੇ

04/30/2016 12:38:16 PM

ਲੁਧਿਆਣਾ : ਪੰਜਾਬ ''ਚ ਨਸ਼ਿਆਂ ਨੇ ਇਸ ਕਦਰ ਜਵਾਨੀ ਨੂੰ ਰੋਲ ਦਿੱਤਾ ਹੈ ਕਿ ਪਹਿਲਾਂ ਤਾਂ ਘਰ ''ਚੋਂ ਇਕ ਮੈਂਬਰ ਦੇ ਨਸ਼ੇੜੀ ਹੋਣ ਕਾਰਨ ਪਰਿਵਾਰ ਦੁਖੀ ਹੁੰਦਾ ਸੀ ਪਰ ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਅੱਜ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਜਦੋਂ ਪੂਰੇ ਦਾ ਪੂਰਾ ਪਰਿਵਾਰ ਹੀ ਨਸ਼ਾ ਕਰਨ ਲੱਗ ਪਿਆ ਹੈ। ਇਸ ਤਰ੍ਹਾਂ ਦਾ ਮਾਮਲਾ ਲੁਧਿਆਣਾ ''ਚ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਕਰ ਛੱਡੇ ਹਨ।
ਜਾਣਕਾਰੀ ਮੁਤਾਬਕ ਲੁਧਿਆਣਾ ਦਾ ਇਕ ਨੌਜਵਾਨ ਵਪਾਰੀ ਨਸ਼ੇ ਦੀ ਦਲਦਲ ''ਚ ਇਸ ਕਦਰ ਡੁੱਬ ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ, ਕਦੋਂ ਉਸ ਦਾ ਪਰਿਵਾਰ ਵੀ ਨਸ਼ੇੜੀ ਬਣ ਗਿਆ। ਇਹ ਗੱਲ ਜਾਨਣ ਤੋਂ ਬਾਅਦ ਵਪਾਰੀ ਨੂੰ ਬਹੁਤ ਡੂੰਘਾ ਝਟਕਾ ਲੱਗਿਆ। ਅਸਲ ''ਚ ਵਪਾਰੀ ਨੇ ਘਰ ''ਚ ਹੈਰੋਇਨ ਰੱਖੀ ਹੋਈ ਸੀ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਦੀ ਪਤਨੀ ਅਤੇ ਭੈਣ ਨੇ ਉਸ ਦੀ ਗੈਰ ਮੌਜੂਦਗੀ ''ਚ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। 
ਵਪਾਰੀ ਨੇ ਦੱਸਿਆ ਕਿ ਦੋਵੇਂ ਨਸ਼ੇ ਦੀਆਂ ਇਸ ਹੱਦ ਤੱਕ ਆਦੀ ਹੋ ਗਈਆਂ ਸਨ ਕਿ ਜੇਕਰ ਉਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਸੀ ਤਾਂ ਉਹ ਲੜਾਈ ਤੱਕ ਕਰਨ ਲੱਗ ਜਾਂਦੀਆਂ ਸਨ। ਵਪਾਰੀ ਦਾ ਕਹਿਣਾ ਹੈ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਆਦਤ ਇਸ ਹੱਦ ਤੱਕ ਮੇਰੇ ਪਰਿਵਾਰ ਨੂੰ ਤਬਾਹ ਕਰ ਦੇਵੇਗੀ। ਹੁਣ ਇਹ ਵਪਾਰੀ ਆਪਣੇ ਪਰਿਵਾਰ ਵਾਲਿਆਂ ਦੀ ਖਾਤਰ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। 
''ਟਾਈਮਜ਼ ਆਫ ਇੰਡੀਆ'' ਨੂੰ ਨਾਮ ਨਾ ਛਾਪਣ ਦੀ ਸ਼ਰਤ ''ਤੇ ਇਸ ਵਪਾਰੀ ਨੇ ਆਪਣਾ ਸੱਚ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਆਪਣੀ ਭੈਣ ਅਤੇ ਪਤਨੀ ਨਾਲ ਖੁਦ ਦਾ ਵੀ ਇਲਾਜ ਕਰਵਾ ਰਿਹਾ ਹੈ। ਇਸ ਸੰਬੰਧੀ ਪੰਜਾਬ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕੋਈ ਵੱਖਰਾ ਮਾਮਲਾ ਨਹੀਂ ਹੈ ਕਿਉਂਕਿ ਅਜਿਹਾ ਹੀ ਇਕ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਡਾਕਟਰਾਂ ਨੇ ਦੱਸਿਆ ਕਿ ਇਕ ਨਸ਼ੇੜੀ ਬੰਦੇ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹ ਖਤਰੇ ਦੀ ਘੰਟੀ ਹੈ। ਡਾਕਟਰਾਂ ਮੁਤਾਬਕ ਕਈ ਨੌਜਵਾਨ ਤਾਂ ਆਪਣੀਆਂ ਗਰਫਰੈਂਡਾਂ ਨੂੰ ਵੀ ਨਸ਼ੇ ਦੀ ਲੱਤ ਲਗਾ ਕੇ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। 

Babita Marhas

This news is News Editor Babita Marhas