ਹੈਰੋਇਨ ਤੇ ਨਸ਼ੇ ਵਾਲੇ ਟੀਕੇ ਸਪਲਾਈ ਕਰਨ ਵਾਲੇ 2 ਕਾਬੂ
Wednesday, Jul 04, 2018 - 06:15 AM (IST)

ਚੰਡੀਗੜ੍ਹ, (ਸੁਸ਼ੀਲ)- ਨਸ਼ੇ ਵਾਲੇ ਟੀਕੇ ਤੇ ਹੈਰੋਇਨ ਸਪਲਾਈ ਕਰਨ ਵਾਲੇ ਦੋ ਸਮੱਗਲਰਾਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾ ਲਾ ਕੇ ਦਬੋਚ ਲਿਆ। ਸੈਕਟਰ-22 ਦੇ ਸਾਹਿਲ ਤੋਂ 46 ਨਸ਼ੇ ਵਾਲੇ ਟੀਕੇ, 6 ਗਰਾਮ ਹੈਰੋਇਨ ਤੇ ਡੱਡੂਮਾਜਰਾ ਦੇ ਸੋਨੂ ਤੋਂ 24 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਸੈਕਟਰ-17 ਤੇ ਮਲੋਆ ਥਾਣਾ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-22 ਚੌਕੀ ਇੰਚਾਰਜ ਜੁਲਦਾਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਕ ਲੜਕਾ ਨਸ਼ੇ ਵਾਲੇ ਟੀਕੇ ਤੇ ਹੈਰੋਇਨ ਲੈ ਕੇ ਸੈਕਟਰ-22 'ਚ ਆ ਰਿਹਾ ਹੈ। ਸੂਚਨਾ ਮਿਲਦਿਆਂ ਹੀ ਉਨ੍ਹਾਂ ਪੁਲਸ ਟੀਮ ਨਾਲ ਮਕਾਨ ਨੰ. 1888 ਕੋਲ ਨਾਕਾ ਲਾਇਆ। ਨਾਕੇ 'ਤੇ ਪੁਲਸ ਨੂੰ ਵੇਖ ਕੇ ਸੈਕਟਰ-22 ਨਿਵਾਸੀ ਸਾਹਿਲ ਵਾਪਸ ਜਾਣ ਲੱਗਾ। ਪੁਲਸ ਕਰਮਚਾਰੀ ਨੇ ਸਾਹਿਲ ਨੂੰ ਰੋਕ ਕੇ ਉਸਦਾ ਬੈਗ ਚੈੱਕ ਕੀਤਾ ਤਾਂ ਉਸ 'ਚੋਂ 46 ਨਸ਼ੇ ਵਾਲੇ ਟੀਕੇ ਤੇ 6 ਗਰਾਮ ਹੈਰੋਇਨ ਬਰਾਮਦ ਹੋਈ। ਉਥੇ ਹੀ ਮਲੋਆ ਥਾਣਾ ਇੰਚਾਰਜ ਬਲਦੇਵ ਕੁਮਾਰ ਨੇ ਸੈਕਟਰ-38 ਵੈਸਟ ਸਥਿਤ ਕਰਨ ਟੈਕਸੀ ਸਟੈਂਡ ਕੋਲ ਨਾਕਾ ਲਾ ਕੇ ਨਸ਼ੇ ਵਾਲੇ ਟੀਕੇ ਸਪਲਾਈ ਕਰਨ ਵਾਲੇ ਡੱਡੂਮਾਜਰਾ ਨਿਵਾਸੀ ਸੋਨੂੰ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 24 ਟੀਕੇ ਬਰਾਮਦ ਹੋਏ।