ਹੈਰੋਇਨ ਸਮੇਤ ਦੋਸ਼ੀ ਪੁਲਸ ਅੜਿੱਕੇ

01/10/2018 2:24:08 PM


ਜਲਾਲਾਬਾਦ (ਨਿਖੰਜ) - ਜ਼ਿਲਾ ਫਾਜਿਲਕਾ ਦੀ ਸੀ. ਆਈ. ਸਟਾਫ ਨੇ ਬੀਤੇ ਦਿਨੀਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ. ਐਚ. ਓ. ਪ੍ਰੇਮ ਨਾਥ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਸੀ. ਆਈ. ਸਟਾਫ ਦੇ ਐਸ. ਆਈ ਅੰਗਰੇਜ ਸਿੰਘ ਥਾਣਾ ਸਦਰ ਦੀ ਪੁਲਸ ਪਾਰਟੀ ਦੇ ਨਾਲ ਬੀਤੀ ਦੇਂਰ ਸ਼ਾਮ ਨੂੰ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਪਿੰਡ ਢੰਡੀ ਖੁਰਦ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਨੇ ਪੈਂਦਲ ਆ ਰਹੇ ਵਿਅਕਤੀ ਗੁਰਚਰਨ ਸਿੰਘ ਊਰਫ ਸੋਨੂੰ ਪੁੱਤਰ ਦਲੀਪ ਸਿੰਘ ਵਾਸੀ ਬਸਤੀ ਪੰਜਾ ਸਿੰਘ ਚੱਕ ਕੰਧੋ ਸ਼ਾਹ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਉਸਦੇ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।