ਸ਼ਰਮਨਾਕ! ਸਹੁਰਿਆਂ ਨੇ ਬੱਚੇਦਾਨੀ ’ਚ ਰਖਵਾਈਆਂ ਜੜੀਆਂ-ਬੂਟੀਆਂ, ਫ਼ਿਰ ਨੂੰਹ ਨਾਲ ਜੋ ਹੋਇਆ ਜਾਣ ਰਹਿ ਜਾਓਗੇ ਦੰਗ

12/01/2023 5:18:28 AM

ਲਾਲੜੂ (ਅਸ਼ਵਨੀ)- ਵਿਆਹ ਤੋਂ ਬਾਅਦ ਬੱਚਾ ਨਾ ਹੋਣ ’ਤੇ ਸਹੁਰੇ ਪਰਿਵਾਰ ਨੇ ਦਾਈ ਦੀ ਮਦਦ ਨਾਲ ਨੂੰਹ ਦੀ ਬੱਚੇਦਾਨੀ ਵਿਚ ਜੜ੍ਹੀਆਂ-ਬੂਟੀਆਂ ਰਖਵਾ ਦਿੱਤੀਆਂ। ਇਸ ਤੋਂ ਬਾਅਦ ਵੀ ਜਦੋਂ ਬੱਚਾ ਪੈਦਾ ਨਹੀਂ ਹੋਇਆ ਤਾਂ ਸਹੁਰੇ ਘਰ ਵਾਲੇ ਉਸਨੂੰ ਪੇਕੇ ਛੱਡ ਕੇ ਚਲੇ ਗਏ। ਪੀੜਤਾ ਦੀ ਬੱਚੇਦਾਨੀ ਵਿਚ ਵਾਰ-ਵਾਰ ਜੜ੍ਹੀਆਂ-ਬੂਟੀਆਂ ਰੱਖਣ ਨਾਲ ਪੀੜਤਾ ਦੇ ਸਰੀਰ ਵਿਚ ਇਨਫੈਕਸ਼ਨ ਫੈਲਣ ਨਾਲ ਪੀੜਤਾ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਵਿਚ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ 9 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਵਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਮੱਥਾ ਟੇਕ ਕੇ ਪਰਤ ਰਹੀਆਂ ਮਾਵਾਂ-ਧੀਆਂ ਦਾ ਕਤਲ, ਵਿਦੇਸ਼ ਰਹਿੰਦੇ ਪਤੀ ਨਾਲ ਜੁੜੇ ਤਾਰ

ਪੀੜਤਾ ਦਾ ਵਿਆਹ ਕਰਨਾਲ ਦੇ ਪਿੰਡ ਬੁਟਾਨਾ ਵਿਚ ਹੋਇਆ ਸੀ। ਹੰਡੇਸਰਾ ਪੁਲਸ ਨੇ ਮਾਮਲੇ ਦੀ ਫਾਈਲ ਸਬੰਧਤ ਥਾਣੇ ਨੂੰ ਭੇਜ ਦਿੱਤੀ ਹੈ। ਹੰਡੇਸਰਾ ਥਾਣਾ ਇੰਚਾਰਜ ਗੁਰਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਕੜ ਤੋਂ ਬਾਹਰ ਹਨ। ਅਗਲੀ ਕਾਰਵਾਈ ਜ਼ਿਲ੍ਹਾ ਕਰਨਾਲ ਪੁਲਸ ਕਰੇਗੀ। ਮੁਲਜ਼ਮਾਂ ਦੀ ਪਛਾਣ ਰਜਿੰਦਰ ਸਿੰਘ, ਸਹੁਰੇ ਗਿਆਨ ਸਿੰਘ, ਸੱਸ ਸੁਰਿੰਦਰ ਕੌਰ, ਚਾਚਾ ਸਹੁਰੇ ਬਲਬੀਰ ਸਿੰਘ, ਚਾਚੀ ਸੱਸ ਚਰਨਜੀਤ ਕੌਰ, ਦਾਈ ਪ੍ਰੀਜੋ, ਭੀਮੋ ਅਤੇ 2 ਹੋਰ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਮਨਜ਼ੂਰ, ਕਿਸਾਨਾਂ ਦੀ ਭਲਾਈ ਲਈ ਲਿਆ ਇਹ ਫ਼ੈਸਲਾ

ਲਾਲੜੂ ਅਧੀਨ ਪੈਂਦੇ ਪਿੰਡ ਤਸਿੰਬਲੀ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ 2009 ਵਿਚ ਰਜਿੰਦਰ ਸਿੰਘ ਵਾਸੀ ਨੀਲੋਖੇੜੀ ਜ਼ਿਲ੍ਹਾ ਕਰਨਾਲ ਨਾਲ ਹੋਇਆ ਸੀ। ਬੱਚਾ ਨਾ ਹੋਣ ’ਤੇ ਉਸ ਦੇ ਸਹੁਰਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੱਚੇ ਦੀ ਇੱਛਾ ਲਈ ਉਸ ਨੂੰ ਵੱਖ-ਵੱਖ ਦਾਈਆਂ ਕੋਲ ਲੈ ਗਏ। ਇਕ ਦਾਈ ਨੇ ਸਹੁਰਿਆਂ ਦੇ ਕਹਿਣ ਅਨੁਸਾਰ ਬੱਚੇਦਾਨੀ ਵਿਚ ਜੜੀਆਂ-ਬੂਟੀਆਂ ਰੱਖਵਾ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਇਟਲੀ 'ਚ ਇਕ ਹੋਰ ਪੰਜਾਬਣ ਨੇ ਮਾਰੀ ਮੱਲ, ਜਲੰਧਰ ਦੀ ਸੁਖਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਬਣੀ ਨਰਸ

ਇਸ ਦਾ ਅਸਰ ਇਹ ਹੋਇਆ ਕਿ ਸਰੀਰ ਵਿਚ ਇਨਫੈਕਸ਼ਨ ਫੈਲਣ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ। ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਕਾਰਨ ਬੱਚੇਦਾਨੀ ਨਾਲ ਛੇੜਛਾੜ ਦੱਸਿਆ ਗਿਆ। ਪੀੜਤਾ ਨੇ ਆਪਣੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ 9 ਲੋਕਾਂ ਖ਼ਿਲਾਫ਼ ਸ਼ਿਕਾਇਤ ਦਿੱਤੀ। ਦੂਜੇ ਪਾਸੇ ਆਪਣੇ ਸਹੁਰੇ ਪਰਿਵਾਰ ਦੀਆਂ ਹਰਕਤਾਂ ਤੋਂ ਤੰਗ ਆ ਕੇ ਪੀੜਤਾ ਨੇ ਹੰਡੇਸਰਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ’ਤੇ ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra