ਤੇਜ਼ ਹਵਾਵਾਂ ਤੇ ਹਲਕੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

Saturday, Apr 21, 2018 - 05:53 AM (IST)

ਜਲੰਧਰ, (ਰਾਹੁਲ)- ਦੇਰ ਰਾਤ ਪਏ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੇ ਹੇਠਲਾ ਤਾਪਮਾਨ 20 ਡਿਗਰੀ ਤੇ ਮੀਂਹ 0.3 ਐੱਮ. ਐੱਮ. ਰਿਕਾਰਡ ਕੀਤਾ ਗਿਆ। 21 ਅਪ੍ਰੈਲ ਨੂੰ ਵੀ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। 22 ਅਪ੍ਰੈਲ ਨੂੰ ਵੀ ਆਸਮਾਨ ਵਿਚ  ਬੱਦਲ ਛਾਏ ਰਹਿਣਗੇ। 23 ਅਪ੍ਰੈਲ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਦੇਰ ਰਾਤ ਪਏ ਮੀਂਹ ਤੇ ਦਿਨ ਵੇਲੇ ਪਏ ਹਲਕੇ ਮੀਂਹ ਕਾਰਨ ਮੌਸਮ ਵਿਚ ਠੰਡਕ ਕਾਇਮ ਰਹੀ। ਭਾਵੇਂ ਦੁਪਹਿਰ ਵੇਲੇ ਸੂਰਜ ਨੇ ਆਪਣੀ ਗਰਮੀ ਵਿਖਾਈ। 
PunjabKesari
ਪੱਛਮੀ ਚੱਕਰਵਾਤਾਂ ਕਾਰਨ ਪਏ ਮੀਂਹ ਤੇ ਤੇਜ਼ ਹਵਾਵਾਂ ਨਾਲ ਕਈ ਇਲਾਕਿਆਂ ਵਿਚ  ਕਣਕ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਇਆ। ਸ਼ਹਿਰ ਵਿਚ ਕਈ ਥਾਵਾਂ 'ਤੇ ਹਨੇਰੀ ਚੱਲਣ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਮੁਸ਼ਕਿਲ ਹੋਈ। ਰਾਜਿੰਦਰ ਨਗਰ ਵਿਚ ਕਾਂਗਰਸ ਭਵਨ ਦੇ ਬਾਹਰ ਰੁੱਖ ਤੇ ਬਿਜਲੀ ਦਾ ਖੰਬਾ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਭਾਵੇਂ ਇਸ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। 


Related News