ਭਾਰੀ ਮੀਂਹ ਕਾਰਨ ਟੁੱਟਿਆ ਬੰਨ੍ਹ, ਚੰਡੀਗੜ੍ਹ ਰੋਡ ਹੋਇਆ ਜਲਥਲ

08/19/2017 9:15:06 PM

ਨਵਾਂਸ਼ਹਿਰ— ਭਾਰੀ ਮੀਂਹ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਜੰਗਲਾਤ ਵਿਭਾਗ ਵਲੋਂ ਪਾਣੀ ਰੋਕਣ ਲਈ ਬਣਾਇਆ ਗਿਆ ਬੰਨ੍ਹ ਟੁੱਟ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਵਾਂਸ਼ਹਿਰ ਤੋਂ ਚੰਡੀਗੜ੍ਹ ਮੁੱਖ ਰਸਤੇ 'ਤੇ ਪੈਂਦੇ ਪਿੰਡ ਰੇਲਮਾਜਰਾ ਨੇੜੇ ਸੜਕਾਂ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਵਾਹਨ ਮੁਸ਼ਕਲ ਨਾਲ ਪਾਣੀ 'ਚੋਂ ਲੰਘ ਰਹੇ ਹਨ। ਪਿੰਡ ਰੇਲ ਮਾਜਰਾ ਦੇ ਪ੍ਰੇਮ ਨਗਰ ਵਿਚ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸਾਫ ਤੌਰ 'ਤੇ ਦੇਖਿਆ ਜਾ ਰਿਹਾ ਹੈ। ਭਾਰੀ ਪਾਣੀ 'ਚੋਂ ਵਾਹਨ ਬੜੀ ਮੁਸ਼ਕਲ ਨਾਲ ਲੰਘ ਰਹੇ ਹਨ।