ਮੋਹਲੇਧਾਰ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਭੁਲੱਥ ਤੇ ਬੇਗੋਵਾਲ ਦੇ ਬਾਜ਼ਾਰ 'ਚ ਖੜ੍ਹਾ ਹੋਇਆ ਪਾਣੀ

07/22/2023 3:32:47 PM

ਭੁਲੱਥ (ਰਜਿੰਦਰ)- ਸ਼ਨੀਵਾਰ ਸਵੇਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਨਾਲ ਭੁਲੱਥ ਅਤੇ ਬੇਗੋਵਾਲ ਦੇ ਬਾਜ਼ਾਰਾਂ ਵਿਚ ਪਾਣੀ ਖੜ੍ਹਾ ਹੋ ਗਿਆ। ਜੇਕਰ ਭੁਲੱਥ ਦੀ ਗੱਲ ਕਰੀਏ ਤਾਂ ਕਈ ਥਾਵਾਂ 'ਤੇ ਮੀਂਹ ਦੇ ਪਾਣੀ ਖੜ੍ਹਾ ਹੋਇਆ ਪਰ ਸਭ ਤੋਂ ਜਿਆਦਾ ਮਾਰ ਭੁਲੱਥ ਦੇ ਭੋਗਪੁਰ ਅੱਡੇ ਵਾਲੇ ਬਾਜ਼ਾਰ ਨੂੰ ਪਈ, ਜਿਥੇ ਤਿੰਨ ਫੁੱਟ ਤੱਕ ਮੀਂਹ ਦਾ ਪਾਣੀ ਖੜ੍ਹਾ ਹੋਇਆ। ਅਜਿਹੇ ਵਿਚ ਅਨੇਕਾਂ ਦੁਕਾਨਾਂ ਵਿਚ ਪਾਣੀ ਵੜ੍ਹ ਗਿਆ। 

ਇਸੇ ਤਰ੍ਹਾਂ ਬੇਗੋਵਾਲ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਸੜਕ ਪਾਣੀ ਨਾਲ ਭਰ ਗਈ। ਅਜਿਹੇ ਹਾਲਾਤ ਮੀਖੋਵਾਲ ਚੌਂਕ ਤੋਂ ਨਗਰ ਪੰਚਾਇਤ ਦਫ਼ਤਰ ਦੀ ਮੁੱਖ ਸੜਕ 'ਤੇ ਵੀ ਨਜ਼ਰ ਆਏ। ਸ਼ਹਿਰ ਵਿਚ ਅਨੇਕਾਂ ਗਲੀਆਂ ਵਿਚ ਮੀਂਹ ਦਾ ਪਾਣੀ ਭਰਨ ਕਰਕੇ ਜਨ-ਜੀਵਨ ਪ੍ਰਭਾਵਿਤ ਹੋਇਆ।


ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਕਾਰਣ ਆ ਹੜ੍ਹਾਂ ਨੇ ਹਾਲਾਤ ਬਦਤਰ ਕਰਕੇ ਰੱਖ ਦਿੱਤੇ ਹਨ। ਦੋਆਬਾ ਅਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਹ਼ੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਏ ਭਾਰੀ ਮੀਂਹ ਨੇ ਹਰ ਪਾਸੇ ਜਲਥਲ ਕਰਕੇ ਰੱਖ ਦਿੱਤਾ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਦਸੂਹਾ, ਤਰਨਤਾਰਨ, ਅੰਮ੍ਰਿਤਸਰ, ਅਜਨਾਲਾ, ਬਟਾਲਾ, ਫਰੀਦਕੋਟ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ ਵਿਚ ਸਵੇਰ ਤੋਂ ਹੀ ਅਸਮਾਨ ਵਿਚ ਕਾਲੀਆਂ ਘਟਾਵਾਂ ਛਾਈਆਂ ਰਹੀਆਂ। ਇਸ ਦਰਮਿਆਨ ਸ਼ੁਰੂ ਹੋਏ ਮੋਹਲੇਧਾਰ ਮੀਂਹ ਨੇ ਹਰ ਪਾਸੇ ਪਾਣੀ-ਪਾਣੀ ਹੀ ਕਰ ਦਿੱਤਾ। 

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਸ਼ਿਆਰਪੁਰ ਡੀ. ਸੀ. ਨੇ ਜਾਰੀ ਕੀਤੇ ਸਖ਼ਤ ਹੁਕਮ

ਇਹ ਵੀ ਪੜ੍ਹੋ-ਉਜੜਿਆ ਪਰਿਵਾਰ: ਸੰਗੀਤ ਅਧਿਆਪਕ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲ 'ਚ ਪੁੱਤ ਨੂੰ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri