ਭਾਰੀ ਬਾਰਿਸ਼ ਨਾਲ ਪਠਾਨਕੋਟ ਸਿਵਲ ਹਸਪਤਾਲ ’ਚ ਭਰਿਆ ਪਾਣੀ, ਮਰੀਜ਼ ਤੇ ਉਨ੍ਹਾਂ ਨਾਲ ਆਏ ਲੋਕ ਹੋਏ ਪ੍ਰੇਸ਼ਾਨ

08/06/2022 12:05:04 PM

ਪਠਾਨਕੋਟ (ਸ਼ਾਰਦਾ/ਆਦਿੱਤਿਆ)- ਬੀਤੇ ਦਿਨ ਤੜਕੇ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਜਲ ਮਗਨ ਕਰ ਦਿੱਤਾ, ਉੱਥੇ ਬਾਰਿਸ਼ ਵਾਲਮੀਕਿ ਚੌਕ ਤੋਂ ਲੈ ਕੇ ਡਾਕਖਾਨਾ ਚੌਕ ਤੱਕ ਦੁਕਾਨਦਾਰਾਂ ’ਤੇ ਹੇਠਲੇ ਖੇਤਰਾਂ ਲਈ ਆਫਤ ਬਣ ਕੇ ਆਈ। ਇਕਦਮ ਸ਼ੁਰੂ ਹੋਈ ਬਾਰਿਸ਼ ਨੇ ਪੂਰੇ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਹਰ ਚੌਕ ’ਤੇ 3-3 ਫੁਟ ਦੇ ਕਰੀਬ ਪਾਣੀ ਹਰ ਖੇਤਰ ਨੂੰ ਪ੍ਰਭਾਵਿਤ ਕਰਦਾ ਹੋਇਆ ਨਿਕਲਦਾ ਗਿਆ। ਇਸ ਦੇ ਚੱਲਦੇ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ।

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਇਸ ਤਰ੍ਹਾਂ ਸ਼ਹਿਰ ਦੇ ਨਾਲ-ਨਾਲ ਇਹ ਬਾਰਿਸ਼ ਮਰੀਜ਼ਾਂ ਲਈ ਵੱਡੀ ਪ੍ਰੇਸ਼ਾਨੀ ਬਣ ਕੇ ਸਾਹਮਣੇ ਆਈ। ਸਿਵਲ ਹਸਪਤਾਲ ਨੂੰ ਲੱਗਣ ਵਾਲੇ ਸਾਰੇ ਰਸਤਿਆਂ ਵਿਚ ਪਾਣੀ ਦਾ ਇਨ੍ਹਾਂ ਜ਼ੋਰ ਸੀ ਕਿ ਹਸਪਤਾਲ ਦੇ ਪਹਿਲੇ ਫਿਲੋਰ ਤੋਂ ਇਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਹੋਣਾ ਪਿਆ। ਇਸ ਦੇ ਇਲਾਵਾ ਮਰੀਜ਼ਾਂ ਨੂੰ ਇੱਧਰ ਉੱਧਰ ਭੱਜਦੇ ਵੇਖਿਆ ਗਿਆ। ਲਗਭਗ ਡੇਢ ਘੰਟੇ ਦੀ ਬਾਰਿਸ਼ ਨੇ ਸ਼ਹਿਰ ਦੇ ਹਰ ਖੇਤਰ ’ਚ ਜਿੱਥੇ ਜਲਥਲ ਕਰ ਦਿੱਤਾ। ਸਥਾਨਕ ਡਾਕਖਾਨਾ ਚੌਂਕ ਸਥਿਤ ਵਪਾਰ ਮੰਡਲ ਦੇ ਚੇਅਰਮੈਨ ਭਾਰਤ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਸਮੈਂਟ ’ਚ ਕਾਫੀ ਮਹਿੰਗੇ ਬ੍ਰਾਈਡਲ ਲਹਿੰਗੇ ਤੇ ਕੱਪੜੇ ਪਏ ਸੀ, ਜੋ ਪਾਣੀ ਭਰ ਜਾਣ ਦੇ ਕਾਰਨ ਖ਼ਰਾਬ ਹੋ ਗਏ। ਇਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਇਸ ਤਰ੍ਹਾਂ ਮਿਊਂਸੀਪਲ ਬਾਜ਼ਾਰ ਵਿਚ ਰੱਖੜੀਆਂ ਤੇ ਬੈਂਗਲਸ ਦਾ ਕੰਮ ਕਰਨ ਵਾਲੇ ਥੋਕ ਵਿਕ੍ਰੇਤਾ ਦੇ ਦੁਕਾਨ ਵਿਚ ਪਾਣੀ ਭਰ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਚੱਕੀ ਤੋਂ ਪਠਾਨਕੋਟ ਨੂੰ ਜੋੜਨ ਵਾਲੀ ਰੇਲ ਲਾਈਨ ਜੋ ਪਿਛਲੀਂ ਵਾਰ ਹੋਈ ਬਾਰਿਸ਼ ਵਿਚ ਪ੍ਰਭਾਵਿਤ ਹੋਈ ਸੀ, ਉਹ ਲਾਈਨ ਪੂਰੀ ਤਰ੍ਹਾਂ ਨਾਲ ਹਵਾ ਵਿਚ ਤਿੰਨ ਜਗ੍ਹਾ ਤੋਂ ਲਟਕ ਗਈ, ਜਿਸ ਕਾਰਨ ਹੁਣ ਇਸ ਲਾਈਨ ਦੇ ਕੋਲ ਰਿਹਾਇਸ਼ੀ ਖੇਤਰ ਵਿਚ ਰਹਿਣ ਵਾਲੇ ਲੋਕ ਡਰ ਦੇ ਸਾਏ ਵਿਚ ਆ ਗਏ। ਚੱਕੀ ਦਰਿਆ ਅਤੇ ਰਿਹਾਇਸ਼ੀ ਖੇਤਰ ਦਾ ਫ਼ੈਸਲਾ ਕੁਝ ਮੀਟਰ ਦਾ ਰਹਿ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਐਂਬੂਲੈਂਸ ਰਾਹੀਂ ਕਰਮਚਾਰੀਆਂ ਨੂੰ ਪਹੁੰਚਾਇਆ ਹਸਪਤਾਲ
ਸਵੇਰੇ ਬਾਰਿਸ਼ ਲੱਗਣ ਦੇ ਬਾਅਦ ਹਸਪਤਾਲ ਕਰਮਚਾਰੀ ਆਪਣੀ ਡਿਊਟੀ ਕਰਨ ਲਈ ਜਿਵੇਂ ਹਸਪਤਾਲ ਦੀ ਵੱਲ ਜਾਣ ਲੱਗੇ ਤਾਂ ਸ਼ਾਹਪੁਰ ਚੌਕ ਤੋਂ ਹਸਪਤਾਲ ਤੱਕ 3 ਫੁਟ ਦੇ ਕਰੀਬ ਪਾਣੀ ਚੱਲ ਰਿਹਾ ਸੀ ਅਤੇ ਕਈ ਦੋਪਹੀਆਂ ਵਾਹਨ ਪਾਣੀ ਜ਼ਿਆਦਾ ਹੋਣ ਦੇ ਕਾਰਨ ਰਸਤੇ ਵਿਚ ਬੰਦ ਹੋ ਰਹੇ ਸੀ, ਜਿਸ ਦੇ ਚੱਲਦੇ ਹੈਲਥ ਕਰਮਚਾਰੀ ਚੌਕ ਵਿਚ ਖੜੇ ਹੋ ਗਏ ਅਤੇ ਕਾਫੀ ਦੇਰ ਤੱਕ ਜਦ ਪਾਣੀ ਦਾ ਬਹਾਅ ਘੱਟ ਨਹੀਂ ਹੋਇਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਐਂਬੂਲੈਂਸ ਭੇਜ ਕੇ ਉਨ੍ਹਾਂ ਨੂੰ ਹਸਪਤਾਲ ਕੰਪਲੈਕਸ ਵਿਚ ਪਹੁੰਚਾਇਆ।

ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)

ਲਾਈਟ ਨਾ ਹੋਣ ਕਾਰਨ ਪ੍ਰਭਾਵਿਤ ਰਿਹਾ ਹਸਪਤਾਲ ਦਾ ਕੰਮ
ਤੇਜ਼ ਬਾਰਿਸ਼ ਦੇ ਚੱਲਦੇ ਹਸਪਤਾਲ ਦੇ ਪਹਿਲੇ ਫਿਲੋਰ ’ਤੇ ਸਥਿਤੀ ਓ.ਪੀ.ਡੀ. ਕਾਊਂਟਰ ਤੋਂ ਲੈ ਕੇ ਹਰ ਵਿਭਾਗ ਦੇ ਡਾਕਟਰ ਅਤੇ ਲੇਡੀਜ਼ ਵਾਰਡ ਵਿਚ ਇਕ ਤੋਂ ਦੋ ਫੁਟ ਦੇ ਕਰੀਬ ਪਾਣੀ ਭਰਿਆ ਹੋਇਆ ਸੀ ਅਤੇ ਪਾਣੀ ਭਰਨ ਦੇ ਕਾਰਨ ਬਿਜਲੀ ਉਪਕਰਨਾਂ ਦਾ ਮੁੱਖ ਕੇਂਦਰ ਵੀ ਪਾਣੀ ਵਿਚ ਡੁੱਬਾ ਹੋਇਆ ਸੀ, ਜਿਸ ਦੇ ਚੱਲਦੇ ਹਸਪਤਾਲ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ’ਤੇ ਬਿਜਲੀ ਦੇ ਕੰਟਰੋਲ ਰੂਮ ਨੂੰ ਬੰਦ ਕਰ ਦਿੱਤਾ। ਇਸ ਦੇ ਕਾਰਨ ਬਿਜਲੀ ਗੁਲ ਰਹੀ ਅਤੇ ਐੱਮ.ਐੱਮ.ਓ ਦਫ਼ਤਰ ਤੋਂ ਲੈ ਕੇ ਸਿਵਲ ਸਰਜਨ ਦਫ਼ਤਰ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਲੇਡੀਜ਼ ਵਾਰਡ ਵਿਚ ਦਾਖ਼ਲ ਮਰੀਜ਼ਾਂ ਨੇ ਜਿਵੇਂ ਵਾਰਡ ਵਿਚ ਹੋਲੀ-ਹੋਲੀ ਵੱਧਦੇ ਹੋਏ ਪਾਣੀ ਨੂੰ ਵੇਖਿਆ ਤਾਂ ਉਹ ਖੁਦ ਆਪਣੇ ਬੈਡਾਂ ਨੂੰ ਪਹਿਲੀ ਮੰਜ਼ਿਲ ਤੋਂ ਲੈ ਕੇ ਚੱਲ ਗਏ ਅਤੇ ਵਾਰਡ ਦੇ ਬਾਹਰ ਖਾਲੀ ਜਗ੍ਹਾ ’ਤੇ ਉੱਥੇ ਬੈਡ ਲਗਾ ਲਏ।

ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ

rajwinder kaur

This news is Content Editor rajwinder kaur