''ਲੂ'' ਦੇ ਕਹਿਰ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ, ਪਾਰਾ 42 ਡਿਗਰੀ ਤੋਂ ਪਾਰ

05/23/2020 1:45:05 PM

ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ 'ਚ ਬੀਤੇ ਦਿਨ ਪਾਰਾ 42 ਡਿਗਰੀ ਸੈਲਸੀਅਸ ਨੂੰ ਪਾਰ ਕਰਦਾ ਹੋਇਆ 42.2 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ, ਜਿਸ ਨਾਲ ਸਥਾਨਕ ਨਗਰੀ 'ਚ ਲੂ ਦੇ ਕਹਿਰ ਨਾਲ ਲੁਧਿਆਣਵੀਆਂ ਦੇ ਪਸੀਨੇ ਛੁੱਟਣ ਲੱਗੇ। ਇੱਥੇ ਇਹ ਦੱਸ ਦੇਈਏ ਕਿ ਮਾਰਚ ਮਹੀਨੇ ਤੋਂ ਲੈ ਕੇ ਬੀਤੇ ਦਿਨ ਤੱਕ ਮੌਸਮ ਦਾ ਮਿਜ਼ਾਜ ਲਗਾਤਾਰ ਕਰਵਟ ਲੈ ਰਿਹਾ ਸੀ, ਜਿਸ ਨਾਲ ਸਵੇਰੇ ਅਤੇ ਦੇਰ ਰਾਤ ਦੇ ਸਮੇਂ ਕਦੇ-ਕਦੇ ਠੰਡ ਦਾ ਅਹਿਸਾਸ ਹੋਣ ਲੱਗਦਾ ਸੀ ਪਰ ਬੀਤੇ ਦਿਨ ਪਾਰੇ 'ਚ ਇਕਦਮ ਨਾਲ ਆਏ ਉਛਾਲ ਕਾਰਨ ਗਰਮੀ ਅਪਣੇ ਰੰਗ 'ਚ ਮੁੜ ਆਈ।

ਇਹ ਵੀ ਪੜ੍ਹੋ : ਪੰਜਾਬ ਦੇ ਨਿਜੀ ਸਕੂਲਾਂ ਲਈ ਅਦਾਲਤ ਦਾ ਅਹਿਮ ਫੈਸਲਾ, 70 ਫੀਸਦੀ ਵਸੂਲ ਸਕਣਗੇ 'ਫੀਸ'

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਲੁਧਿਆਣਾ 'ਚ ਬੀਤੇ ਦਿਨ ਦਾ ਘੱਟੋ-ਘੱਟ ਪਾਰਾ 28.8 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 53 ਫੀਸਦੀ ਅਤੇ ਸ਼ਾਮ ਨੂੰ 15 ਫੀਸਦੀ ਰਿਕਾਰਡ ਕੀਤੀ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਗਰਮੀ ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਆਉਂਦੇ ਦਿਨਾਂ 'ਚ ਚੱਲੇਗੀ 'ਹੀਟ ਵੇਵ'!

ਉਨ੍ਹਾਂ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਪਾਵਰਕਾਮ ਦੇ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਾਰਾ ਵਧਣ ਨਾਲ ਬਿਜਲੀ ਦੀ ਮੰਗ ’ਚ ਉਛਾਲ ਆ ਗਿਆ ਹੈ ਅਤੇ ਜਿਹੜੇ ਪਾਵਰ ਉਤਪਾਦਨ ਵਾਲੇ ਪਲਾਂਟ ਪਹਿਲਾਂ ਬੰਦ ਰੱਖੇ ਹੋਏ ਸਨ, ਉਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦੇ 3 ਨਵੇਂ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 222

 

Babita

This news is Content Editor Babita