ਸਾਵਧਾਨ! ਵਧ ਰਹੀ ਲੂਹ ਢਾਹ ਸਕਦੀ ਹੈ ਕਹਿਰ

05/21/2019 11:37:27 AM

ਲੁਧਿਆਣਾ (ਸਲੂਜਾ) : ਬਾਰਸ਼ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਗਰਮਾਹਟ 'ਚ ਵਧਣ ਲੱਗਾ ਹੈ, ਜਿਸ ਨਾਲ ਲੁਧਿਆਣਵੀ ਬੇਹਾਲ ਹੋਣ ਲੱਗੇ ਹਨ। ਦੁਪਹਿਰ ਹੁੰਦੇ ਹੀ ਸੜਕਾਂ 'ਤੇ ਸੰਨਾਟਾ ਛਾ ਜਾਂਦਾ ਹੈ। ਸਥਾਨਕ ਨਗਰੀ 'ਚ ਬੀਤੇ ਦਿਨ ਤਾਪਮਾਨ 0.3 ਡਿਗਰੀ ਦੇ ਵਾਧੇ ਨਾਲ 38.8 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ-ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 4 ਫੀਸਦੀ ਦੀ ਗਿਰਾਵਟ ਆਉਣ ਨਾਲ 47 ਫੀਸਦੀ ਅਤੇ ਸ਼ਾਮ ਨੂੰ ਨਮੀ ਦੀ ਮਾਤਰਾ 14 ਫੀਸਦੀ ਗਿਰਾਵਟ ਦੇ ਨਾਲ 12 ਫੀਸਦੀ ਰਹੀ।

ਮੌਸਮ ਮਾਹਰਾਂ ਨੇ ਲੋਕਾਂ ਨੂੰ ਇਸ ਗੱਲ ਦੇ ਲਈ ਸਾਵਧਾਨ ਕੀਤਾ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ 'ਚ ਲੂ ਕਹਿਰ ਢਾਹ ਸਕਦੀ ਹੈ। ਇੱਥੇ ਇਹ ਦੱਸ ਦੇਈਏ ਕਿ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਬਹੁਤ ਸਾਰੇ ਇਲਾਕਿਆਂ 'ਚ ਟਰਾਂਸਫਾਰਮਰਾਂ ਦੇ ਓਵਰਲੋਡ ਹੋਣ ਨਾਲ ਪਾਵਰ ਅਤੇ ਪਾਣੀ ਦੀ ਸਪਲਾਈ ਦੇ ਪ੍ਰਭਾਵਿਤ ਹੋਣ ਦੀ ਵੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਨਾਲ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਦੇ ਮੁਲਾਜ਼ਮਾਂ ਨੂੰ ਰੈਗੂਲਰ ਅਤੇ ਕੁਆਲਿਟੀ ਭਰਪੂਰ ਪਾਵਰ ਸਪਲਾਈ ਪ੍ਰਦਾਨ ਕਰਨ ਨੂੰ ਲੈ ਕੇ ਸੰਘਰਸ਼ ਕਰਨਾ ਪੈ ਰਿਹਾ ਹੈ।

Babita

This news is Content Editor Babita