ਸੂਰਜ ਦੀ ਤਪਿਸ਼ ''ਚ ਤਪਿਆ ''ਚੰਡੀਗੜ੍ਹ'', ਟੁੱਟਣਗੇ ਪਿਛਲੇ ਰਿਕਾਰਡ!

05/31/2019 10:26:32 AM

ਚੰਡੀਗੜ੍ਹ (ਵੈਭਵ) : ਜੂਨ ਮਹੀਨਾ ਆਉਂਦੇ ਹੀ ਗਰਮੀ ਆਪਣਾ ਭਿਆਨਕ ਰੂਪ ਦਿਖਾਉਣ ਲੱਗ ਪਈ ਹੈ। ਵੀਰਵਾਰ ਸਵੇਰੇ 9 ਵਜੇ ਹੀ ਸੂਰਜ ਦੀ ਤਪਸ਼ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ। ਦਿਨ ਵੇਲੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 24.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਅਜੇ ਗਰਮੀ ਹੋਰ ਜ਼ਿਆਦਾ ਵਧੇਗੀ।

ਜੂਨ ਦੇ ਪਹਿਲੇ ਹਫਤੇ ਤਾਪਮਾਨ 45 ਡਿਗਰੀ ਤੋਂ ਪਾਰ ਵੀ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਵੀ ਗਰਮੀ ਵਧਣ ਦੇ ਆਸਾਰ ਹਨ। ਅਜਿਹੇ 'ਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ 'ਚ ਕਈ ਰਿਕਾਰਡ ਟੁੱਟਣ ਦੀ ਪੂਰੀ ਸੰਭਾਵਨਾ ਹੈ। ਜੇਕਰ ਮੌਸਮ ਵਿਭਾਗ ਵਲੋਂ ਦਰਜ ਕੀਤੇ ਗਏ ਮਈ ਮਹੀਨੇ ਦੇ ਆਂਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ 2010 'ਚ 44 ਡਿਗਰੀ, ਸਾਲ 2012 'ਚ ਤਾਪਮਾਨ 44.8 ਡਿਗਰੀ ਰਿਹਾ ਸੀ। 

Babita

This news is Content Editor Babita