ਕੋਟਕਪੂਰਾ ਗੋਲੀਕਾਂਡ: ਨਾਮਜ਼ਦ ਪੁਲਸ ਮੁਲਜ਼ਮਾਂ ਦੀ ਸੁਣਵਾਈ 18 ਅਕਤੂਬਰ ਨੂੰ

09/27/2019 1:03:04 PM

ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਨਾਮਜ਼ਦ ਪੁਲਸ ਮੁਲਜ਼ਮ ਅੱਜ ਫਰੀਦਕੋਟ ਦੀ ਮਾਨਯੋਗ ਜ਼ਿਲਾ ਅਤੇ ਸੈਸ਼ਨ ਅਦਾਲਤ 'ਚ ਪੇਸ਼ ਹੋਏ। ਅਦਾਲਤ 'ਚ ਪੇਸ਼ ਹੋਏ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਲਜੀਤ ਸਿੰਘ ਸਿੱਧੂ, ਐੱਸ.ਪੀ. ਪਰਮਜੀਤ ਸਿੰਘ ਪੰਨੂੰ, ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਐੱਮ.ਐੱਲ.ਏ. ਮਨਤਾਰ ਸਿੰਘ ਬਰਾੜ ਦੀ ਸੁਣਵਾਈ ਮੁੜ ਮੁਲਤਵੀ ਕਰ ਦਿੱਤੀ ਗਈ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਅਕਤੂਬਰ ਨੂੰ ਕੀਤੀ ਜਾਵੇਗੀ।

rajwinder kaur

This news is Content Editor rajwinder kaur