ਸਰਕਾਰ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂ ਪੰਧੇਰ ਕੋਲੋਂ ਸੁਣੋ ਅਗਲੀ ਰਣਨੀਤੀ

02/16/2024 11:31:08 AM

ਨਵੀਂ ਦਿੱਲੀ -ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਰੀਬ 6 ਘੰਟੇ ਤੱਕ ਚੱਲੀ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੀ ਮੀਟਿੰਗ ਵਿਚ ਅਜੇ ਤੱਕ ਕਿਸੇ ਮੁੱਦੇ ਨੂੰ ਲੈ ਕੇ ਸਹਿਮਤੀ ਨਹੀਂ ਬਣੀ  ਹੈ। ਹੁਣ ਕਿਸਾਨ ਆਗੂ ਪੰਧੇਰ ਮੁੜ ਤੜਕਸਾਰ LIVE ਹੋ ਕੇ ਅਗਲੀ ਰਣਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਪੰਧੇਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਐੱਮ.ਐੱਸ.ਪੀ. ਗਾਰੰਟੀ ਨੂੰ ਲੈ ਕੇ ਕਾਨੂੰਨ ਬਣੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੀਟਿੰਗ ਹੋਵੇ ਤਾਂ ਇਸ ਦਾ ਸੁਖ਼ਦ ਹੱਲ ਹੋਵੇ ਕਿਉਂਕਿ ਇਹ ਇਕ ਵੱਡਾ ਮੁੱਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਜਾਂ ਫਿਰ ਸਾਨੂੰ ਸ਼ਾਂਤੀ ਨਾਲ ਆਪਣਾ ਅੰਦਲੋਨ ਕਰਨ ਦਾ ਹੱਕ ਦਿੱਤਾ ਜਾਵੇ। ਜਿਥੋਂ ਤੱਕ ਮੰਗਾਂ ਦਾ ਸਵਾਲ ਹੈ ਹਰ ਮੰਗ ਨੂੰ ਲੈ ਕੇ ਖੁੱਲ ਕੇ ਲੰਮੀ ਚਰਚਾ ਹੋਣੀ ਚਾਹੀਦੀ ਹੈ। ਹੁਣ ਐਤਵਾਰ ਨੂੰ ਅਗਲੀ ਮੀਟਿੰਗ ਹੋਣ ਵਾਲੀ ਹੈ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਇਹ ਵੀ ਪੜ੍ਹੋ :   ਸ਼ਨੀਵਾਰ ਨੂੰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ ,  ਡਿਜ਼ਾਸਟਰ ਰਿਕਵਰੀ ਸਾਈਟ ਦੀ ਹੋਵੇਗੀ ਲਾਈਵ

ਉਨ੍ਹਾਂ ਕਿਹਾ ਕਿ ਸਾਡੇ ਵਿਰੁੱਧ ਖਾਲਿਸਤਾਨ, ਪੰਜਾਬ ਸਰਕਾਰ ਜਾਂ ਫਿਰ ਕਾਂਗਰਸ ਨਾਲ ਮਿਲੇ ਹੋਣ ਵਰਗੇ ਨਕਾਰਾਤਮਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਮੋਦੀ ਵਿਰੁੱਧ ਨਫਰਤ ਭਰਨ ਲਈ ਕੀਤਾ ਜਾ ਰਿਹਾ ਹੈ। 

ਅੰਦੋਲਨ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਰ ਕਿਸਾਨ ਦਾ ਅੰਦੋਲਨ ਹੈ ਅਤੇ ਇਸ ਦੇਸ਼ ਦਾ ਹਰ ਕਿਸਾਨ ਸਾਡੇ ਨਾਲ ਖੜ੍ਹਾ ਹੋਵੇਗਾ ਫਿਰ ਭਾਵੇਂ ਉਹ ਭਾਜਪਾ ਦਾ ਸਪੋਰਟਰ ਹੀ ਕਿਉਂ ਨਾ ਹੋਵੇ।

ਭਾਰਤ ਸਰਕਾਰ ਨਾਲ ਮੀਟਿੰਗ ਦੌਰਾਨ ਸਰਕਾਰ ਦੇ ਤਿੰਨ ਕੇਂਦਰੀ ਮੰਤਰੀ , ਪੰਜਾਬ ਦੇ ਮੁੱਖ ਮੰਤਰੀ , ਡੀਜੀਪੀ ਅਤੇ 14 ਕਿਸਾਨ ਆਗੂ ਮੌਜੂਦ ਸਨ। ਕਰਨਾਟਕ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਕਿਸਾਨ ਲੀਡਰ ਮੀਟਿੰਗ ਵਿਚ ਮੌਜੂਦ ਸਨ। ਇਸ ਦੌਰਾਨ ਲੰਮੀ ਗੱਲਬਾਤ ਚੱਲੀ। ਇਸ ਦੌਰਾਨ ਸਾਡੇ ਫੇਸਬੁੱਕ ਅਤੇ ਟਵਿੱਟਰ ਹੈਂਡਲ ਬੰਦ ਕਰ ਦਿੱਤੇ ਗਏ ਸਨ। ਸਰਕਾਰ ਵਲੋਂ ਬਹੁਤ ਭਾਰੀ ਸ਼ੈਲਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਉੱਤੇ ਬੁਲੇਟ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਭਾਰੀ ਹਮਲੇ ਕੀਤੇ ਜਾ ਰਹੇ ਹਨ। ਇਸ ਦਾ ਅਸੀਂ ਮੀਟਿੰਗ ਵਿਚ ਸਖ਼ਤ ਵਿਰੋਧ ਕੀਤਾ ਹੈ। ਅਸੀਂ ਮੀਟਿੰਗ ਵਿਚ ਆਪਣਾ ਪੱਖ ਰੱਖਿਆ ਜਿਵੇਂ ਫੋਰਸ ਵਲੋਂ ਕੀਤੀ ਜਾ ਰਹੀ ਤਾਕਤ ਦੀ ਵਰਤੋਂ ਨੂੰ ਲੈਕੇ ਵੀ ਚਰਚਾ ਕੀਤੀ ਗਈ। 

ਸਰਕਾਰ ਇਸ ਗੱਲ ਦਾ ਭਰੋਸਾ ਤਾਂ ਦਿੰਦੀ ਹੈ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਿਰਫ਼ ਭਰੋਸਾ ਦੇਣ ਨਾਲ ਕੰਮ ਪੂਰਾ ਨਹੀਂ ਹੁੰਦਾ ਇਸ ਲਈ ਜਿੰਨੀ ਦੇਰ ਤੱਕ ਸਰਕਾਰ ਗੱਲਬਾਤ ਕਰਦੀ ਹੈ ਅਸੀਂ ਉਸ ਸਮੇਂ ਤੱਕ ਆਪਣਾ ਅੰਦੋਲਨ ਜਾਰੀ ਰੱਖਾਂਗੇ। 

ਇਸ ਅੰਦੋਲਨ ਦਰਮਿਆਨ 54 ਗੰਭੀਰ ਜਖ਼ਮੀਆਂ ਸਮੇਤ ਹੁਣ ਤੱਕ 400 ਦੇ ਲਗਭਗ ਲੋਕ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ :   ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur