1 ਲੱਖ ਆਪਰੇਸ਼ਨ ਕਰ ਚੁੱਕੇ ਡਾਕਟਰ ਤੋਂ ਸੁਣੋ ਬਵਾਸੀਰ ਤੋਂ ਬੱਚਣ ਦੇ ਤਰੀਕੇ

03/20/2024 6:43:34 PM

ਜਲੰਧਰ (ਬਿਊਰੋ) : ਅੱਜ ਦੇ ਜ਼ਮਾਨੇ ’ਚ ਜੀਵਨ ਸ਼ੈਲੀ’ਚ ਹੋਰ ਹੀ ਖ਼ਰਾਬੀ ਦੇ ਚੱਲਿਦਆਂ 15 ਤੋਂ 100 ਸਾਲ ਤੱਕ ਦੇ ਲੋਕਾਂ ਨੂੰ ਬਵਾਸੀਰ ਵਰਗੀ ਨਾਮੁਰਾਦ ਬੀਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਅਜਿਹੀ ਬਿਮਾਰੀ ਹੈ ਜਿਸ ਦੇ 60 ਤੋਂ 70 ਫੀਸਦੀ ਤੱਕ ਦੇ ਮਰੀਜ਼ ਦਵਾਈ ਨਾਲ ਠੀਕ ਹੋ ਜਾਂਦੇ ਹਨ ਜਦੋਂਕਿ 30 ਤੋਂ 40 ਫ਼ੀਸਦੀ ਮਰੀਜ਼ਾਂ ਨੂੰ ਆਪਰੇਸ਼ਨ ਕਰਵਾਉਣਾ ਪੈਂਦਾ ਹੈ। ਵੱਡੀ ਗਿਣਤੀ’ਚ ਮਰੀਜ਼ ਸ਼ਰਮ ਦੇ ਚਲੱਦਿਆਂ ਇਸ ਬੀਮਾਰੀ ਨੂੰ ਪਰਿਵਾਰਕ ਮੈਂਬਰਾਂ ਅਤੇ ਡਾਕਟਰ ਨਾਲ ਇਸਦਾ ਜ਼ਿਕਰ ਨਹੀਂ ਕਰਦੇ ਹਨ, ਜਿਸ ਕਾਰਨ ਕਈ ਮਰੀਜ਼ਾਂ ਨੂੰ ਕੈਂਸਰ ਹੋਣ ਦੀ ਸਥਿਤੀ ’ਚ ਉਸ ਦਾ ਪਤਾ ਨਗੀਂ ਲੱਗਦਾ ਹੈ, ਕਿਉਂਕਿ ਬਵਾਸੀਰ ਅਤੇ ਰੈਕਟਮ ਕੈਂਸਰ ਦੇ ਲੱਛਣ ਇਕੋਂ ਜਿਹੇ ਹੁੰਦੇ ਹਨ। ਲਿਹਾਜਾ ਤੁਹਾਨੂੰ ਬਵਾਸੀਰ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹ ਬੀਮਾਰੀ ਵੱਧ ਨਾ ਸਕੇ। ਇਸ ਬੀਮਾਰੀ ਦੀ ਸ਼ੁਰੂਆਤ ’ਚ ਤੁਹਾਨੂੰ ਪਖਾਣਾ ਵਾਲੀ ਥਾਂ ਤੋਂ ਖੂਨ ਆਉਣਾ ਸ਼ੁਰੂ ਹੁੰਦਾ ਹੈ ਅਤੇ ਦੂਜੀ ਸਟੇਜ ’ਚ ਪਖਾਣੇ ਵਾਲੀ ਜਗ੍ਹਾ’’ਤੇ ਮੱਸੇਬਣ ਜਾਂਦੇ ਹਨ। ਤੀਜੀ ਸਟੇਜ ’ਤੇ ਮੱਸੇ ਵੱਡੇ ਹੋ ਜਾਂਦੇ ਹਨ। ਚੌਥੀ ਸਟੇਜ ’ਚ ਮੱਸੇ ਪਖਾਣੇ ਵਾਲੀ ਥਾਂ ਤੋਂ ਬਾਹਰ ਆ ਜਾਂਦੇ ਹਨ।

ਤੀਜੀ ਅਤੇ ਚੌਥੀ ਸਟੇਜ ’ਚ ਹੀ ਆਪਰੇਸ਼ਨ ਦੀ ਨੌਬਤ ਆਉਂਦੀ ਹੈ ਪਰ ਇਸ ਬੀਮਾਰੀ ਤੋਂ ਬੱਚਿਆ ਵੀ ਜਾ ਸਕਦਾ ਹੈ। ਸਰਹੰਦ ’ਚ ਰਾਣਾ ਨਰਸਿੰਗ ਹੋਮ ਦੇ ਡਾਕਟਰ ਅਤੇ 1 ਲੱਖ 9 ਹਜ਼ਾਰ ਮਰੀਜ਼ਾਂ ਦੇ ਆਪਰੇਸ਼ਨ ਕਰ ਚੁੱਕੇ ਡਾ. ਹਤਿੰਦਰ ਸੁਰੀ  ਨੇ ਕਿਹਾ ਹੈ ਕਿ ਜੀਵਨ ਸ਼ੈਲੀ ’ਚ ਬਦਲਾਅ ਕਰਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਬੱਚਣ ਲਈ ਖਾਣਾ ਪੂਰੀ ਤਰ੍ਹਾਂ ਭੁੱਖ ਲੱਗਣ ’ਤੇ ਖਾਣਾ ਚਾਹੀਦਾ ਹੈ ਅਤੇ ਖਾਣੇ ਨੂੰ ਪੂਰੀ ਤਰ੍ਹਾਂ ਚਬਾ-ਚਬਾ ਕੇ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਖਾਣੇ ’ਚ 1 ਸਮੇਂ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਅਤੇ ਦਿਨ ’ਚ 1 ਸਮੇਂ ਫਲ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਵੇਰੇ ਅਤੇ ਸ਼ਾਮ ਖਾਣੇ ਤੋਂ ਬਾਅਦ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਤੁਸੀਂ ਪੂਰੀ ਜ਼ਿਦੰਗੀ ਬਵਾਸੀਰ ਵਰਗੀ ਨਾਮੁਰਾਦ ਬੀਮਾਰੀ ਤੋਂ ਬਚੇ ਰਹਿ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਰਾਣਾ ਨਰਸਿੰਗ ਹੋਮ ਫਤਿਹਗੜ੍ਹਸਾਹਿਬ ’ਚ 98141-28667 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Anuradha

This news is Content Editor Anuradha