ਕੋਰੋਨਾ ਵਾਇਰਸ ਖਿਲਾਫ ਲੜਾਈ ''ਚ ਸਿਹਤ ਮੰਤਰੀ ਸਿੱਧੂ ਨਦਾਰਦ : ਕਾਲੀਆ

04/29/2020 11:19:46 PM

ਜਲੰਧਰ (ਗੁਲਸ਼ਨ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਲੜੀ ਜਾ ਰਹੀ ਲੜਾਈ ਵਿਚ ਕਾਂਗਰਸ ਸਰਕਾਰ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਦਾਰਦ ਹਨ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਸਟਾਫ ਅਤੇ ਪੈਰਾਮੈਡੀਕਲ ਸਟਾਫ ਇਸ ਸਮੇਂ ਬਿਨਾਂ ਕਮਾਂਡਰ ਦੇ ਹੀ ਲੜਾਈ ਲੜ ਰਿਹਾ ਹੈ। ਜਦੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਤਾਂ ਪੰਜਾਬ ਦੇ ਸਿਹਤ ਮੰਤਰੀ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਰਕਾਰੀ ਕੋਠੀ ਦੀ ਚਾਰਦਿਵਾਰੀ ਵਿਚ ਬੰਦ ਕਰ ਲਿਆ ਅਤੇ ਬਾਹਰ ਨਾ ਮਿਲਣ ਦਾ ਨੋਟਿਸ ਲਗਵਾ ਦਿੱਤਾ।

ਇਹੀ ਕਾਰਣ ਹੈ ਕਿ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਜ਼ਮੀਨੀ ਪੱਧਰ ਦੀਆਂ ਕਮੀਆਂ ਸਰਕਾਰ ਤੱਕ ਨਹੀਂ ਪਹੁੰਚ ਰਹੀਆਂ। ਜੇਕਰ ਸਿਹਤ ਵਿਭਾਗ ਦਾ ਮੈਡੀਕਲ ਸਟਾਫ ਪੀ.ਪੀ.ਈ. ਕਿੱਟ ਪਹਿਨ ਕੇ ਲੜਾਈ ਲੜ ਰਿਹਾ ਹੈ ਤਾਂ ਸਿਹਤ ਮੰਤਰੀ ਪੀ.ਪੀ.ਈ. ਕਿੱਟ ਪਹਿਨ ਕੇ ਮੈਡੀਕਲ ਵਾਰੀਅਰਸ ਦਾ ਹੌਸਲਾ ਵਧਾਉਣ ਲਈ ਬਾਹਰ ਕਿਉਂ ਨਹੀਂ ਆ ਸਕਦੇ? ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਲੜਣ ਲਈ ਮੈਡੀਕਲ ਸਟਾਫ ਦੀ ਡੇਲੀ ਵੇਜਿਜ਼ 'ਤੇ ਦਾਖਲ ਇਸ ਸ਼ਰਤ ਦੇ ਨਾਲ ਕਰਨ ਜਾ ਰਹੀ ਹੈ ਕਿ ਭਰਤੀ ਕੀਤੇ ਗਏ ਲੋਕ ਨੌਕਰੀ ਨਹੀਂ ਛੱਡ ਸਕੇ, ਜੇਕਰ ਛੱਡਦੇ ਹਨ ਤਾਂ ਉਨ੍ਹਾਂ ਖਿਲਾਫ ਐਪਿਡੇਮਿਕ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

Sunny Mehra

This news is Content Editor Sunny Mehra