ਸਿਹਤ ਵਿਭਾਗ ਦੀ ਟੀਮ ਨੇ ਖਾਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ

01/05/2018 7:44:24 AM

ਕਪੂਰਥਲਾ, (ਮਲਹੋਤਰਾ)- ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਹੁਕਮਾਂ 'ਤੇ ਜ਼ਿਲੇ 'ਚ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋਂ ਦੀ ਦੇਖ-ਰੇਖ 'ਚ ਸਹਾਇਕ ਫੂਡ ਕਮਿਸ਼ਨਰ ਹਰਜੋਤਪਾਲ ਸਿੰਘ ਨੇ ਆਪਣੀ ਟੀਮ ਦੇ ਨਾਲ ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ 'ਚ ਵੱਖ-ਵੱਖ ਵਪਾਰਿਕ ਸੰਸਥਾਨਾਂ 'ਚ ਜਾ ਕੇ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ। ਟੀਮ ਨੇ ਕਪੂਰਥਲਾ ਦੇ ਜਲੌਖਾਨਾ ਚੌਕ, ਪਰਮਜੀਤ ਗੰਜ, ਸੁਲਤਾਨਪੁਰ ਰੋਡ, ਸੱਤ ਨਾਰਾਇਣ ਬਾਜ਼ਾਰ, ਜਲੰਧਰ ਰੋਡ, ਬੱਸ ਸਟੈਂਡ 'ਚ ਸੈਂਪਲ ਭਰੇ। ਟੀਮਾਂ ਨੇ ਦੇਸੀ ਘਿਓ, ਮੱਕੀ ਦਾ ਆਟਾ, ਕਣਕ ਦਾ ਆਟਾ, ਸਰ੍ਹੋਂ ਦਾ ਤੇਲ, ਨਮਕ ਦੇ ਸੈਂਪਲ ਭਰੇ। ਸਹਾਇਕ ਫੂਡ ਕਮਿਸ਼ਨਰ ਹਰਜੋਤਪਾਲ ਸਿੰਘ ਤੇ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਲਏ ਗਏ ਨਮੂਨਿਆਂ ਨੂੰ ਟੈਸਟਿੰਗ ਲਈ ਖਰੜ ਦੀ ਲੈਬ 'ਚ ਭੇਜਿਆ ਗਿਆ ਹੈ।