ਸਿਹਤ ਵਿਭਾਗ ਦੀ ਟੀਮ ਵਲੋਂ ਬੇਗੋਵਾਲ ਤੇ ਭੁਲੱਥ ''ਚ ਛਾਪੇਮਾਰੀ

09/08/2017 7:03:51 AM

ਬੇਗੋਵਾਲ/ਭੁਲੱਥ, (ਰਜਿੰਦਰ)- ਸਿਹਤ ਵਿਭਾਗ ਦੀ ਜ਼ਿਲਾ ਪੱਧਰੀ ਟੀਮ ਵਲੋਂ ਅੱਜ ਬੇਗੋਵਾਲ ਤੇ ਭੁਲੱਥ ਵਿਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਦੁੱਧ ਅਤੇ ਫਲਾਂ ਦੇ 6 ਸੈਂਪਲ ਭਰੇ ਗਏ। ਇਸ ਟੀਮ ਵਿਚ ਜ਼ਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਨਾਇਬ ਤਹਿਸੀਲਦਾਰ ਭੁਲੱਥ ਗੁਰਸੇਵਕ ਰਾਮ, ਫੂਡ ਸੇਫਟੀ ਅਫਸਰ ਸਤਨਾਮ ਸਿੰਘ ਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਸ਼ਾਮਲ ਸਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਬੇਗੋਵਾਲ ਤੇ ਭੁਲੱਥ ਵਿਚ ਛਾਪੇਮਾਰੀ ਦੌਰਾਨ ਦੁੱਧ ਦੇ ਦੋ ਅਤੇ ਕੇਲਾ, ਸੇਬ, ਪਪੀਤਾ ਤੇ ਨਾਖ ਫਲਾਂ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਖਾਣ-ਪੀਣ ਦਾ ਸਾਮਾਨ ਖਰੀਦਣ ਤੋਂ ਪਹਿਲਾਂ ਦੁਕਾਨ 'ਤੇ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ। ਕੋਈ ਚੀਜ਼ ਖਰੀਦਣ ਤੋਂ ਪਹਿਲਾਂ ਉਸਦੀ ਐੱਕਸਪਾਇਰੀ ਤਰੀਕ ਦੇਖੋ ਅਤੇ ਦੁਕਾਨਦਾਰ ਤੋਂ ਬਿੱਲ ਦੀ ਮੰਗ ਕਰੋ। ਜਿਸ ਨਾਲ ਫਰਕ ਇਹ ਹੋਵੇਗਾ ਕਿ ਬਿੱਲ ਦੀ ਮੰਗ ਵਧਣ ਨਾਲ ਦੁਕਾਨਦਾਰ ਗਲਤ ਚੀਜ਼ਾਂ ਨਹੀਂ ਰੱਖੇਗਾ।