ਸਿਹਤ ਵਿਭਾਗ ਦੀ ਟੀਮ ਵੱਲੋਂ ਝੁੱਗੀ-ਝੌਂਪਡ਼ੀਅਾਂ ਵਾਲੀ ਬਸਤੀ ਦਾ ਦੌਰਾ

08/22/2018 12:59:53 AM

ਗੁਰਦਾਸਪੁਰ,  , (ਵਿਨੋਦ)-  ‘ਜਗ ਬਾਣੀ’ ਵੱਲੋਂ ਸ਼ਹਿਰ ਦੀ ਇਕ ਬਸਤੀ ਵਿਚ ਰਹਿ ਰਹੇ ਪਰਿਵਾਰਾਂ ਦੇ ਬੱਚਿਅਾਂ ਦੇ ਹੋ ਰਹੇ ਟੇਢੇ ਪੈਰਾਂ ਤੇ ਭੈਂਗਾਪਣ ਸਬੰਧੀ ਲਿਖੇ ਸਮਾਚਾਰ ਕਰ ਕੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਸ ਵਿਸ਼ੇਸ਼ ਬਸਤੀ ਦਾ ਦੌਰਾ ਕੀਤਾ। ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਇਸ ਬਸਤੀ ਬਾਰੇ ਕੁਝ ਜਾਣਕਾਰੀ ਵਿਭਾਗ ਦੇ ਕੋਲ ਪਹਿਲਾਂ ਵੀ ਸੀ ਪਰ ਹੁਣ ਬੱਚਿਅਾਂ ਦੀਅਾਂ ਟੇਢੀਅਾਂ ਹੋ ਰਹੀਅਾਂ ਲੱਤਾਂ-ਪੈਰਾਂ ਅਤੇ ਅੱਖਾਂ ’ਚ ਕਈ ਤਰ੍ਹਾਂ ਦੀਆਂ ਬੀਮਾਰੀਅਾਂ ਸਬੰਧੀ ਪਤਾ ਲੱਗਣ ’ਤੇ ਅੱਜ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਇਸ ਬਸਤੀ ਦਾ ਦੌਰਾ ਕੀਤਾ ਤਾਂ ਉਥੇ ਬੱਚਿਅਾਂ ਦਾ ਨਿਰੀਖਣ ਕਰ ਕੇ ਉਨ੍ਹਾਂ ਨੂੰ ਦਵਾਈ ਦਿੱਤੀ ਗਈ।  ਉਨ੍ਹਾਂ ਦੱਸਿਆ ਕਿ ਇਸ ਬਸਤੀ ਦੀ ਮੁੱਖ ਸਮੱਸਿਆ ਚਾਰੋਂ ਪਾਸੇ ਪਈ ਗੰਦਗੀ ਹੈ, ਜਿਸ ਕਾਰਨ ਇਥੋਂ  ਦਾ ਵਾਤਾਵਰਣ ਜ਼ਰੂਰਤ ਤੋਂ ਜ਼ਿਆਦਾ ਖਰਾਬ ਹੈ। ਕੋਲ ਵਗਦਾ ਗੰਦਾ ਨਾਲਾ ਵੀ ਇਸ ਬਸਤੀ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਹੈ। ਸਿਹਤ ਵਿਭਾਗ ਵੱਲੋਂ ਇਸ ਬਸਤੀ ਵਿਚ ਦਵਾਈ ਦਾ ਛਿਡ਼ਕਾਅ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਫਾਈ ਰੱਖਣ  ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ  ਦੱਸਿਆ ਕਿ ਜਿਨ੍ਹਾਂ ਬੱਚਿਅਾਂ ਦੀਅਾਂ ਲੱਤਾਂ ਤੇ ਅੱਖਾਂ ’ਤੇ ਅਸਰ ਦਿਖਾਈ ਦੇ ਰਿਹਾ ਹੈ, ਉਨ੍ਹਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਕੀਤਾ ਜਾਵੇਗਾ ਅਤੇ ਸਮੇਂ-ਸਮੇਂ ’ਤੇ ਇਸ ਬਸਤੀ ਵਿਚ ਸਾਡੀਅਾਂ ਟੀਮਾਂ  ਆ ਕੇ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਗੀਅਾਂ।