ਅਕਾਲੀ ਦਲ ਨੇ ਕੁਰੂਕਸ਼ੇਤਰ 'ਚ ਕੀਤੀ ਰੈਲੀ, ਸੁਖਬੀਰ ਬਾਦਲ ਮੁਰਦਾਬਾਦ ਦੇ ਲੱਗੇ ਨਾਅਰੇ (ਵੀਡੀਓ)

08/19/2018 7:59:08 PM

ਕੁਰੂਕਸ਼ੇਤਰ— ਕੁਰੂਕਸ਼ੇਤਰ ਦੇ ਪਿਪਲੀ ਕਸਬੇ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਚ ਬਤੌਰ ਮਹਿਮਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਸਮੇਤ ਕਈ ਅਕਾਲੀ ਦਲ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਰੈਲੀ 'ਚ ਬਾਦਲ ਨੇ ਕਿਹਾ ਕਿ ਉਹ ਹਰਿਆਣਾ 'ਚ ਆਉਣ ਵਾਲੀਆਂ ਚੋਣਾਂ ਜ਼ਰੂਰ ਲੜਨਗੇ ਅਤੇ ਆਪਣੀ ਜਿੱਤ ਸੁਨਿਸ਼ਚਿਤ ਕਰਨਗੇ। ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ ਲੋਕ ਲੁਭਾਉਣ ਵਾਅਦੇ ਕੀਤੇ ਪਰ ਹਰਿਆਣਾ ਅਤੇ ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਟਾਲ ਦਿੱਤਾ। ਹਰਿਆਣਾ ਦਾ ਸਭ ਤੋਂ ਵੱਡਾ ਮੁੱਦਾ ਐੱਸ.ਵਾਈ.ਐੱਲ. 'ਤੇ ਬਾਦਲ ਨੇ ਕੁਝ ਵੀ ਨਹੀਂ ਬੋਲਿਆ। ਸੁਖਬੀਰ ਬਾਦਲ ਦੀ ਰੈਲੀ 'ਚ ਅਕਾਲੀ ਦਲ ਦਾ ਵਿਰੋਧ ਵੀ ਹੋਇਆ। ਕੁਝ ਲੋਕਾਂ ਨੇ ਰੈਲੀ ਨੂੰ ਕਾਲੇ ਝੰਡੇ ਦਿਖਾਉਂਦੇ ਹੋਏ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ। 
ਰੈਲੀ 'ਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਜਦੋਂ ਪੰਜਾਬ 'ਚ ਸੀ ਤਾਂ ਅਸੀਂ ਕਿਸਾਨਾਂ ਦੇ ਬਿੱਲ 400 ਯੂਨਿਟ ਤੱਕ ਮੁਆਫ ਕੀਤੇ। ਹਰ ਖੇਤ ਨੂੰ ਪਾਣੀ ਦੇਣ ਦਾ ਸਾਡੀ ਸਰਕਾਰ ਨੇ ਕੰਮ ਕੀਤਾ। ਜੇਕਰ ਸਾਡੀ ਸਰਕਾਰ ਹਰਿਆਣਾ 'ਚ ਵੀ ਬਣਦੀ ਤਾਂ ਇਹ ਸਾਰਾ ਕੰਮ ਅਸੀਂ ਹਰਿਆਣਾ 'ਚ ਵੀ ਕਰਾਂਗੇ। ਇਸੀ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਸੀਂ ਵਾਅਦਾ ਕੀਤਾ ਸੀ ਕਿ ਏਅਰਪੋਰਟ ਬਣਾਵਾਂਗੇ। ਸਾਡੀ ਸਰਕਾਰ ਨੇ 6 ਏਅਰਪੋਰਟ ਬਣਾਏ, ਹੁਣ ਅੰਮ੍ਰਿਤਸਰ, ਮੋਹਾਲੀ ਤੋਂ ਤੁਸੀਂ ਦੇਸ਼ ਦੇ ਜਾਂ ਦੁਨੀਆਂ ਦੇ ਕਿਸੇ ਵੀ ਕੌਣੇ 'ਚ ਜਾ ਸਕਦੇ ਹੋ। ਕਾਂਗਰਸ ਪਾਰਟੀ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਣੀ ਪੀ ਕੇ ਕੋਸਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਅਨਿਆਂ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨਲਾਲ ਅਤੇ ਬੰਸ਼ੀਲਾਲ ਨੂੰ ਲੈ ਕ ਵਿਵਾਦਿਤ ਬਿਆਨ ਦਿੱਤਾ। ਜਦੋਂ ਸੁਖਬੀਰ ਸਿੰਘ ਬਾਦਲ ਆਪਣਾ ਭਾਸ਼ਣ ਦੇ ਰਹੇ ਸਨ ਉਦੋਂ ਅਚਾਨਕ ਕੁਝ ਲੋਕ ਕਾਲੇ ਝੰਡੇ ਦਿਖਾਉਣ ਲੱਗੇ ਅਤੇ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਿਮਰਨਜੀਤ ਮਾਨ ਗੁੱਟ ਦੇ ਹਨ। ਰੈਲੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ, ਇਸ ਲਈ ਪੁਲਸ ਨੇ ਉਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ।