ਕਾਂਗਰਸੀ ਆਗੂਆਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ : ਹਰਸਿਮਰਤ

07/22/2016 3:59:10 PM

ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਦੋ ਆਗੂਆਂ ''ਤੇ ਸੰਸਦ ਵਿਚ ਬਦਤਮੀਜ਼ੀ ਕਰਨ ਦਾ ਦੋਸ਼ ਲਗਾਇਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜੈ ਰਾਮ ਰਮੇਸ਼ ਅਤੇ ਰੇਨੂਕਾ ਚੌਧਰੀ ਨੇ ਸਦਨ ਬੰਦ ਹੋਣ ਤੋਂ ਬਾਅਦ ਉਨ੍ਹਾਂ ਦਾ ਬਦਤਮੀਜ਼ੀ ਕੀਤੀ ਹੈ। ਹਰਸਿਮਰਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਵਿਸ਼ੇਸ਼ਾ ਅਧਿਕਾਰ ਉਲੰਘਣਾ ਦਾ ਨੋਟਿਸ ਦੇਣਗੇ।
ਹਾਲਾਂਕਿ ਹਰਸਿਮਰਤ ਕੌਰ ਬਾਦਲ ਨਾਲ ਕੀ ਬਦਤਮੀਜ਼ੀ ਕੀਤੀ ਗਈ ਹੈ ਇਸ ਦਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਇਨ੍ਹਾਂ ਦੋਵੇਂ ਕਾਂਗਰਸੀਆਂ ਆਗੂਆਂ ਦਾ ਪੱਖ ਹਾਸਲ ਹੋ ਸਕਿਆ ਹੈ।

Gurminder Singh

This news is Content Editor Gurminder Singh