ਕੈਪਟਨ ਮੇਰੇ ਮੂੰਹ ''ਤੇ ਟੇਪ ਨਹੀਂ ਲਗਾ ਸਕਦੇ : ਹਰਸਿਮਰਤ ਬਾਦਲ (ਵੀਡੀਓ)

08/16/2017 8:40:24 PM

ਅੰਮ੍ਰਿਤਸਰ— ਕੈਪਟਨ ਅਮਰਿੰਦਰ ਸਿੰਘ ਵਲੋਂ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦੇ ਮਾਮਲਿਆਂ 'ਚੋਂ ਬਾਹਰ ਰਹਿਣ ਦੇ ਦਿੱਤੇ ਬਿਆਨ 'ਤੇ ਹਰਸਿਮਰਤ ਕੌਰ ਬਾਦਲ ਨੇ ਪਲਟਵਾਰ ਕੀਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਮੂੰਹ 'ਤੇ ਟੇਪ ਨਹੀਂ ਲਗਾ ਸਕਦੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਹਨ, ਉਨ੍ਹਾਂ ਬਾਰੇ ਉਹ ਜ਼ਰੂਰ ਬੋਲਣਗੇ। ਹਰਸਿਮਰਤ ਬਾਦਲ ਅੰਮ੍ਰਿਤਸਰ 'ਚ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਿਸਾਨ ਸੰਪ੍ਰਦਾ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਆਏ ਸਨ।
ਇਸ ਤੋਂ ਇਲਾਵਾ ਹਰਸਿਮਰਤ ਨੇ ਧਾਰਮਿਕ ਸੰਸਥਾਨਾਂ 'ਤੇ ਲੱਗੇ ਜੀ. ਐੱਸ. ਟੀ. 'ਤੇ ਬੋਲਦਿਆਂ ਕਿਹਾ ਕਿ ਇਹ ਮਾਮਲਾ ਹੁਣ ਜੀ. ਆਈ. ਐੱਸ. ਟੀ. ਕੌਂਸਲ ਦੇ ਕੋਲ ਹੈ ਤੇ ਕੌਂਸਲ ਹੀ ਇਸ ਮਾਮਲੇ 'ਤੇ ਫੈਸਲਾ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਸਾਰੇ ਵਿੱਤ ਮੰਤਰੀਆਂ ਨੂੰ ਇਸ ਦੇ ਲਈ ਲੜਾਈ ਲੜਨ ਦੀ ਗੱਲ ਆਖੀ।